LATEST : ਸ਼੍ਰੀ ਨਿਰਵੈਰ ਖਾਲਸਾ ਜਥੇਬੰਦੀ ਪੰਜਾਬ ਵਲੋ  ਲੋੜਵੰਦ ਪਰਿਵਾਰ ਦੀ ਸਹਾਇਤਾ

ਬਟਾਲਾ/  ਕਾਦੀਆਂ  24 ਜਨਵਰੀ (ਸ਼ਰਮਾ. ਨਈਅਰ ) ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਗਰੀਬ ਪਰਿਵਾਰਾਂ ਦੀ ਮਦਦ ਕਰਦੀ ਆ ਰਹੀ ਸ੍ਰੀ ਨਿਰਵੈਰ ਖ਼ਾਲਸਾ ਜਥੇਬੰਦੀ ਵੱਲੋਂ  ਲੋੜਵੰਦ ਪਰਿਵਾਰ ਦੀ ਸਹਾਇਤਾ  ਕੀਤੀ ਗਈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਦਲਜੀਤ ਸਿੰਘ ਸੱਲੋ ਨੇ ਦੱਸਿਆ ਕਿ  ਚੰਨਣ ਸਿੰਘ ਅਤੇ ਅਮਰਜੀਤ ਕੌਰ ਜਿਨ੍ਹਾਂ ਦਾ ਕਮਾਈ ਦਾ ਕੋਈ ਵੀ ਸਾਧਨ ਨਾ ਹੋਣ ਕਾਰਨ ਉਨ੍ਹਾਂ ਦੇ ਲਈ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਸੀ  ਜਿਸ ਦੇ ਤਹਿਤ ਸ੍ਰੀ ਨਿਰਵੈਰ ਖ਼ਾਲਸਾ ਜਥੇਬੰਦੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਗਰੀਬ ਪਰਿਵਾਰ ਨੂੰ ਰਾਸ਼ਨ ਦੇ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਗਈ ।
ਇਹ ਸਾਰੀ ਸੇਵਾ ਦਾਨੀ ਸੱਜਣ ਹਰਜਿੰਦਰ ਸਿੰਘ ਬਿੱਟੂ ਨਿਊਯਾਰਕ ਸੁਖਵਿੰਦਰ ਸਿੰਘ ਧਰਮੀ ਫੌਜੀ ਗੁਰਮਿੰਦਰ ਸਿੰਘ ਜੱਜ ਮਸਾਣੀਆਂ ਸੁਖਦੇਵ ਸਿੰਘ ਐੱਸਡੀਓ ਅੰਮ੍ਰਿਤਸਰ ਸੰਤੋਖ ਸਿੰਘ ਕੈਸ਼ੀਅਰ ਤੇ ਸਮੁੱਚੀ ਸ੍ਰੀ ਨਿਰਵੈਰ ਖ਼ਾਲਸਾ ਜਥੇਬੰਦੀ ਦੇ ਸਹਿਯੋਗੀਆਂ ਵਜੋਂ ਕੀਤੀ ਗਈ ਹੈ ।ਇਸ ਮੌਕੇ ਲੋੜਵੰਦ ਪਰਿਵਾਰ ਵੱਲੋਂ ਦਾਨੀ ਸੱਜਣਾਂ ਅਤੇ ਸ੍ਰੀ ਨਿਰਵੈਰ ਖ਼ਾਲਸਾ ਜਥੇਬੰਦੀ ਦੇ ਮੁਖੀ ਬਾਬਾ ਗੁਰਪਾਲ ਸਿੰਘ ਦੀ ਢੀਂਡਸੇ ਵਾਲੇ ਅਤੇ ਸਮੁੱਚੀ ਜਥੇਬੰਦੀ  ਧੰਨਵਾਦ ਕੀਤਾ ਗਿਆ ।

Related posts

Leave a Reply