LATEST….ਸ਼੍ਰੋਮਣੀ ਅਕਾਲੀ ਦਲ (ਡੀ) ਵਲੋਂ ਜਗਤਾਰ ਸਿੰਘ ਬਲਾਲਾ ਦੇਹਾਤੀ ਪ੍ਰਧਾਨ ਅਤੇ ਮਨਜੀਤ ਸਿੰਘ ਰੋਬੀ ਸ਼ਹਿਰੀ ਪ੍ਰਧਾਨ ਗੜ੍ਹਦੀਵਾਲਾ ਨਿਯੁਕਤ

(ਨਵ ਨਿਯੁਕਤ ਆਗੂ ਜਗਤਾਰ ਸਿੰਘ ਬਲਾਲਾ ਅਤੇ ਮਨਜੀਤ ਸਿੰਘ ਰੋਬੀ)

ਗੜ੍ਹਦੀਵਾਲਾ 15 ਅਪ੍ਰੈਲ(ਚੌਧਰੀ) : ਸ਼੍ਰੋਮਣੀ ਅਕਾਲੀ ਦਲ (ਡੀ) ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਗਤੀਵਿਧੀਆਂ ਨੂੰ ਤੇਜ ਕਰਦੇ ਹੋਏ ਜਗਤਾਰ ਸਿੰਘ ਬਲਾਲਾ (ਸਾਬਕਾ ਸਰਪੰਚ ਬਲਾਲਾ ਤੇ ਡਾਇਰੈਕਟਰ ਮਿਲਕ ਪਲਾਂਟ ਹੁਸ਼ਿਆਰਪੁਰ) ਨੂੰ ਦੇਹਾਤੀ ਗੜ੍ਹਦੀਵਾਲਾ ਅਤੇ ਮਨਜੀਤ ਸਿੰਘ ਰੋਬੀ ਸਾਬਕਾ ਪ੍ਰਧਾਨ ਨਗਰ ਕੌਂਸਲ ਨੂੰ ਸ਼ਹਿਰੀ ਪ੍ਰਧਾਨ ਗੜ੍ਹਦੀਵਾਲਾ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਨਵਨਿਯੁਕਤ ਆਗੂਆਂ ਨੇ ਸੰਯੁਕਤ ਤੌਰ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਜਿਲਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਲਈ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਲਈ ਦਿਨ ਰਾਤ ਇੱਕ ਕਰੇਂਗੇ।ਇਨ੍ਹਾਂ ਆਗੂਆਂ ਦੀ ਨਿਯੁਕਤੀ ਤੇ ਹਰਕਮਲਜੀਤ ਸਹੋਤਾ, ਗਿਤੇਸ਼ ਲੱਕੀ ਸ਼ਰਮਾ, ਜਗਦੀਪ ਸਿੰਘ ਰਮਦਾਸਪੁਰ,ਰਸ਼ਮਿੰਦਰ ਸਿੰਘ ਕੰਗ,ਪਰਮਜੀਤ ਸਿੰਘ,ਕਰਮਜੀਤ ਸਿੰਘ ਮੱਲੀ,ਧਰਮ ਸਿੰਘ ਬਲਾਲਾ,ਹਰਵਿੰਦਰ ਸਿੰਘ ਬਲਾਲਾ,ਜਗਰੂਪ ਸਿੰਘ,ਮਨਪ੍ਰੀਤ ਸਿੰਘ ਮੰਨਾ ਆਦਿ ਨੇ ਵੀ ਹਾਈਕਮਾਨ ਦਾ ਧੰਨਵਾਦ ਕੀਤਾ। 

Related posts

Leave a Reply