LATEST : ਸਾਰੇ ਕਲਾਕਾਰਾਂ ਇਕ – ਇੱਕ ਪਿੰਡ ਨੂੰ  ਅਡੋਪਟ ਕਰਕੇ ਲੋੜਵੰਦ ਲੋਕਾਂ ਨੂੰ ਸਹਾਰਾ ਦੇੇਣ-ਰਣਜੀਤ ਬਾਵਾ

ਆਓ ਇਸ ਔਖੇ ਸਮੇਂ ਵਿੱਚ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਦਾ ਸਾਥ ਦਈਏ – ਰਣਜੀਤ ਬਾਵਾ
ਬਟਾਲਾ , 28 ਮਾਰਚ ( ਅਵਿਨਾਸ਼, ਸੰਜੀਵ )
ਕਰੋਨਾ ਵਾਇਰਸ ਨੂੰ ਲੈਕੇ ਜਿੱਥੇ ਦੇਸ਼ ਪਰ ਚ ਨਹੀਂ ਸਗੋਂ ਪੂਰੇ ਸੰਸਾਰ ਵਿੱਚ ਇਸਦੀ ਅੱਗ ਮਚੀ ਹੋਈ ਹੈ । ਓਥੇ ਹੀ ਦੇਸ਼ ਅਤੇ ਰਾਜ ਪੂਰੀ ਮੁਸਤੈਦੀ ਵਿਚ ਹੈ ।  ਉੱਥੇ ਹੀ ਦੇਸ਼ ਤੇ ਸਰਕਾਰਾਂ  ਜਨਤਾ ਦਾ ਪੂਰਾ ਸਾਥ ਦੇ ਰਹੀਆਂ ਹਨ । ਉਥੇ ਹੀ ਅੱਜ ਇੰਟਰਨੈਸ਼ਨਲ ਪੰਜਾਬੀ ਸਿੰਗਰ ਅਤੇ ਲੋਕ ਗਾਇਕ ਰਣਜੀਤ ਬਾਵਾ ਵੱਲੋ ਉਹਨਾਂ ਦੇ ਜੱਦੀ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ
। ਓਹਨਾ ਨਾਲ ਓਹਨਾ ਦੇ ਮੈਨੇਜਰ ਡਿਪਟੀ ਵੋਹਰਾ ਵੀ ਮੌਜੂਦ ਸੀ ।
ਉਥੇ ਹੀ ਰਣਜੀਤ ਬਾਵਾ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੇ ਉਪਰਾਲੇ ਆਉਂਦੇ ਦਿਨਾਂ ਵਿੱਚ ਵੀ ਕੀਤੇ ਜਾਣ ।  ਉੱਥੇ ਹੀ ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਸਾਰੇ ਕਲਾਕਾਰਾਂ  ਨੂੰ ਅਪੀਲ ਕੀਤੀ ਕਿ ਸਾਰੇ ਕਲਾਕਾਰਾਂ ਇਕ – ਇੱਕ ਪਿੰਡ ਨੂੰ  ਅਡੋਪਟ ਕਰਕੇ ਲੋੜਵੰਦ ਲੋਕਾਂ ਨੂੰ ਸਹਾਰਾ ਦੇੇਣ । ਉਥੇ ਹੀ ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਕਿਹਾ ਕਿ ਜਿਹੜੇ ਇਸ ਸਮੇਂ ਸਮਾਜ ਦੀ ਮਦਦ ਕਰ ਰਹੇ ਹਨ ਅਤੇ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ  । ਓਹਨਾ ਦੇ ਇਸ ਤਰਾ ਦੇ ਕਦਮ ਸ਼ਲੰਗਯੋਗ ਹਨ । ਓਥੇ ਹੀ ਓਹਨਾ ਨੇ ਕਿਹਾ ਕਿ ”ਆਓ ਇਸ ਔਖੇ ਸਮੇਂ ਵਿੱਚ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਦਾ ਸਾਥ ਦਈਏ” । ਉੱਥੇ ਹੀ ਰਣਜੀਤ ਬਾਵਾ ਨੇ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਿਹੜੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸਾਡੇ ਲਈ ਖੜੇ ਹਨ।

Related posts

Leave a Reply