LATEST: ਸਾਹਿਤ ਸਭਾ ਤੇ ਇਪਟਾ ਗੁਰਦਾਸਪੁਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਸਾਹਿਤ ਸਭਾ ਤੇ ਇਪਟਾ ਗੁਰਦਾਸਪੁਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
ਗੁਰਦਾਸਪੁਰ 29 ਮਾਰਚ ( ਅਸ਼ਵਨੀ ) :-
ਚੀਨ ਦੇ ਵੁਹਾਂਗ ਸ਼ਹਿਰ ਤੋਂ ਚਲੀ  ਕੋਵਿਡ 2019 ਨਾਮ ਦੇ ਕੋਰਾਨਾ ਵਾਇਰਸ ਦੀ ਬਿਮਾਰੀ ਜਿਸ ਨੇ ਸਮੁੱਚੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਕੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਜਿਸ ਨੇ ਦੁਨੀਆਂ ਦੇ ਅੱਤ ਵਿਕਸਤ ਦੇਸ਼ਾਂ ਅਮਰੀਕਾ, ਚੀਨ, ਇਟਲੀ, ਸਪੇਨ, ਬਰਤਾਨੀਆ, ਈਰਾਨ, ਕਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਭਾਰੀ ਤਬਾਹੀ ਦਾ ਰੂਪ ਧਾਰਨ ਕੀਤਾ ਹੋਇਆ ਹੈ। ਜਨਵਰੀ ਮਹੀਨੇ ਤੋਂ ਸਾਡੇ ਦੇਸ਼ ਭਾਰਤ ਤੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਇਸ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਹਜ਼ਾਰਾਂ ਦੀ ਤਦਾਦ ਵਿੱਚ ਰੋਜ਼ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਜਿਸ ਦੀ ਰੋਕਥਾਮ ਲਈ 22 ਮਾਰਚ ਤੋਂ ਸਾਰੇ ਦੇਸ਼ ਵਿੱਚ ਕਰਫਿਊ ਲਗਾ ਕੇ ਸਮੁੱਚੇ ਦੇਸ਼ ਨੂੰ ਲਾਕ ਡਾਊਨ ਕੀਤਾ ਹੋਇਆ ਹੈ ਕਿਸੇ ਵੀ ਵਿਅਕਤੀ ਨੂੰ ਰੋਡ ਤੇ ਨਿਕਲਨ ਦਾ ਅਧਿਕਾਰ ਨਹੀਂ ਹੈ। ਲੋਕ ਘਰਾਂ ਵਿਚ ਤੂਸੇ ਤੇ ਅੱਕੇ ਪੲੇ ਹਨ। ਮਾਲ ਡੰਗਰ ਦਾ ਵੀ ਬੁਰਾ ਹਾਲ ਹੈ।
 

ਇਸ ਲਾਕ ਡਾਊਨ ਦੀ ਸਭ ਤੋਂ ਭੈੜੀ ਮਾਰ ਗਰੀਬ ਵਰਗ ੳੁਤੇ ਪੈ ਰਹੀ ਹੈ ਜੋ ਰੋਜ਼ ਕਮਾ ਕੇ ਘਰ ਦੀ ਡੰਗੋਰੀ ਚਲਾਉਂਦਾ ਸੀ। ਖਾਸ ਕਰ ਕਰਕੇ ਵਿਧਵਾ ਔਰਤਾਂ ਜਿਨ੍ਹਾਂ ਦਾ ਘਰ ਵਿੱਚ ਕੋਈ ਜੀਅ ਕਮਾਉਣ ਵਾਲਾ ਨਹੀਂ ਤੇ ਸਰਕਾਰ ਵੱਲੋਂ ਐਲਾਨੀ ਰਾਸ਼ੀ ਵੀ ਉਨ੍ਹਾਂ ਤੱਕ ਨਹੀਂ ਪਹੁੰਚੀ, ਉਨ੍ਹਾਂ ਦਾ ਚੌਂਕਾ ਚੁੱਲਾ ਚਲਾਉਣ ਲਈ ਹਫਤੇ ਭਰ ਦੀਆਂ ਰਾਸ਼ਨ ਕਿਟਾਂ ਨੂੰ ਸਾਹਿਤ ਸਭਾ ਗੁਰਦਾਸਪੁਰ ਦੇ ਪ੍ਰਧਾਨ ਜੇ ਪੀ ਖਰਲਾਂਵਾਲਾ ਤੇ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੇ ਗੁਰਦਾਸਪੁਰ ਦੇ ਪ੍ਰਧਾਨ ਜੀ ਐਸ ਪਾਹੜਾ ਦੀ ਅਗਵਾਈ ਵਿੱਚ ਪਿੰਡ ਮੀਰਪੁਰ ਦੇ ਸਰਪੰਚ ਵਾਲੀਆ ਘੁਲਾ, ਨਟਾਲੀ ਰੰਗਮੰਚ ਦੇ ਜਨਰਲ ਸਕੱਤਰ ਰਛਪਾਲ ਸਿੰਘ ਘੁੰਮਣ, ਹੇਮ ਰਾਜ ਇੰਸਪੈਕਟਰ, ਕੇ ਪੀ ਸਿੰਘ, ਕਸ਼ਮੀਰ ਸਿੰਘ, ਹੀਰਾ ਲਾਲ ਤੇ ਸੇਵਾ ਮੁਕਤ ਪ੍ਰਿੰਸੀਪਲ ਮਨਮੋਹਨ ਸਿੰਘ ਛੀਨਾ ਦੇ ਆਪਸੀ ਸਹਿਯੋਗ ਨਾਲ ਨਾਲ ਵੰਡੀਆਂ ਗਈਆਂ। ਜਿਸ ਨਾਲ ਗਰੀਬ ਪਰਿਵਾਰਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਅਤੇ  ਸੰਸਥਾਵਾਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।

Related posts

Leave a Reply