LATEST.. ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਡਾ.ਗੁਰਜੀਤ ਸਿੰਘ ਮੈਡੀਕਲ ਅਫਸਰ ਨੇ ਬਤੌਰ ਇੰਚਾਰਜ ਆਪਣਾ ਚਾਰਜ ਸੰਭਾਲਿਆ

ਗੜ੍ਹਦੀਵਾਲਾ, 5 ਮਈ (ਚੌਧਰੀ ) : ਬੀਤੇ ਕੱਲ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਡਾ. ਗੁਰਜੀਤ ਸਿੰਘ ਮੈਡੀਕਲ ਅਫਸਰ ਪੀ.ਸੀ.ਐਮ.ਐਸ-1 ਐਮ-ਬੀ.ਬੀ.ਐਸ) ਨੇ ਬਤੌਰ ਇੰਚਾਰਜ ਆਪਣਾ ਚਾਰਜ ਸੰਭਾਲਿਆ।ਡਾ.ਗੁਰਜੀਤ ਸਿੰਘ ਸੀ.ਐਸ.ਈ. ਕਮਾਹੀ ਦੇਵੀ ਤੋਂ ਤਬਦੀਲ ਕੇ ਗੜਦੀਵਾਲਾ ਵਿਖੇ ਆਏ ਹਨ।ਇਸ ਮੌਕੇ ਡਾ. ਗੁਰਜੀਤ ਸਿੰਘ ਮੈਡੀਕਲ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਨਾ ਮਰਾਮਰੀ ਦੌਰਾਨ ਸਰਕਾਰ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨ ਉਨਾਂ ਕਿਹਾ ਕਿ ਸਾਨੂੰ ਮਾਸਕ ਲਗਾਕੇ,ਸਸ਼ਲ ਡਿਸਟੈਂਸ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਕਰਨਾ ਵੈਕਸੀਨ ਜਰੂਰ ਲਵਾਉਣੀ ਚਾਹੀਦੀ ਹੈ।ਇਸ ਮੌਕੇ ਸਰਤਾਜ ਸਿੰਘ, ਜਗਦੀਪ ਸਿੰਘ, ਅਰਪਿੰਦਰ ਸਿੰਘ, ਮਨਜਿੰਦਰ ਸਿੰਘ, (ਸਾਰੇ ਹੈੱਲਥ ਵਰਕਰ) ਪਰਮਜੀਤ ਸਿੰਘ ਫਾਰਮੇਸੀ ਅਫਸਰ,ਪ੍ਰਭਜੋਤ ਕੌਰ ਫਾਰਮੇਸੀ ਅਫਸਰ, ਸੁਰਿੰਦਰ ਕੌਰ, ਅਸਵਨੀ ਕੁਮਾਰ, ਸੁਰਜੀਤ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।

Related posts

Leave a Reply