LATEST..ਸੀਨੀਅਰ ਸਿਟੀਜ਼ਨਜ਼ ਦੀਆਂ ਸਹੂਲਤਾਂ ਨੂੰ ਕੇਂਦਰ ਸਰਕਾਰ ਵਲੋਂ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ : ਚੌ.ਕੁਮਾਰ ਸੈਣੀ


(ਮੀਟਿੰਗ ਦੌਰਾਨ ਹਾਜ਼ਰ ਕਮਾਡੈਂਟ ਬਖਸ਼ੀਸ਼ ਸਿੰਘ (ਪ੍ਰਧਾਨ) ਅਤੇ ਚੌ. ਕੁਮਾਰ ਸੈਣੀ (ਜਨਰਲ ਸਕੱਤਰ) ਦੇ ਨਾਲ ਸੀਨੀਅਰ ਸਿਟੀਜ਼ਨਜ਼ ਦੇ ਮੈਂਬਰ।

ਦਸੂਹਾ 15 ਮਾਰਚ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਮੀਟਿੰਗ ਕਮਾਂਡੈਂਟ ਬਖਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੋਰੋਨਾ ਦੇ ਫੈਲਾਉ ਨੂੰ ਦੇਖਦੇ ਹੋਏ ਚਿੰਤਾ ਪ੍ਰਗਟ ਕੀਤੀ ਗਈ ਅਤੇ ਖਾਸ ਕਰਕੇ ਸਾਰੇ ਸੀਨੀਅਰ ਸਿਟੀਜ਼ਨਜ਼ ਨੂੰ ਵਿਸ਼ੇਸ਼ ਤੌਰ ਤੇ ਮਾਸਕ ਲਗਾਉਣਾ, ਵਾਰ-ਵਾਰ ਹੱਥ ਸਾਫ ਕਰਨਾ ਅਤੇ 2 ਗੱਜ ਦੀ ਸਮਾਜਿਕ ਦੂਰੀ ਰੱਖਣ ਦੀ ਪਾਲਣਾ ਕਰਨੀ ਚਾਹੀਦੀ ਹੈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਚੌ. ਕੁਮਾਰ ਸੈਣੀ (ਜਨਰਲ ਸਕੱਤਰ) ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਾਰੇ ਸੀਨੀਅਰ ਸਿਟੀਜ਼ਨਜ਼ ਆਪ ਵੀ ਵੈਕਸੀਨ ਲਗਵਾਉਣ ਅਤੇ ਬਾਕੀਆਂ ਨੂੰ ਵੀ ਵੈਕਸੀਨ ਲਗਾਉਣ ਲਈ ਪ੍ਰੇਰਿਤ ਕਰਨ। ਇਸ ਤੋਂ ਇਲਾਵਾ ਮੀਟਿੰਗ ਵਿੱਚ ਜਨਵਰੀ 2020 ਤੋਂ 31 ਮਾਰਚ 2021 ਤੱਕ ਐਸੋਸ਼ੀਏਸ਼ਨ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ ਅਤੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਕੀਤਾ ਗਿਆ। ਇੱਕ ਹੋਰ ਮਤੇ ਰਾਹੀਂ ਕੇਂਦਰੀ ਵਿੱਤੀ ਵਿਭਾਗ ਅਤੇ ਭਾਰਤੀ ਰੇਲਵੇ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਮੁੜ ਬਹਾਲ ਕੀਤਾ ਜਾਵੇ ਜਿਵੇਂ ਕਿ ਰੇਲਵੇ ਵਿਭਾਗ ਵੱਲੋਂ ਸੀਨੀਅਰ ਸਿਟੀਜ਼ਨਜ਼ ਲਈ ਛੋਟ ਅਤੇ ਕੇਂਦਰੀ ਵਿੱਤੀ ਵਿਭਾਗ ਵੱਲੋਂ ਸੀਨੀਅਰ ਸਿਟੀਜ਼ਨਜ਼ ਲਈ ਬੈਂਕ ਅਤੇ ਪੋਸਟ ਆਫਿਸ ਦੀ ਵਿਆਜ ਦਰ ਘੱਟੋ ਘੱਟ 8 ਫ਼ੀਸਦੀ ਸਲਾਨਾ ਕੀਤੀ ਜਾਵੇ। ਅੰਤ ਵਿੱਚ ਸਾਰੇ ਮੈਂਬਰਾਂ ਵੱਲੋਂ ਵੱਧ ਰਹੀ ਮਹਿੰਗਾਈ ਤੇ ਚਿੰਤਾ ਪ੍ਰਗਟ ਕਰਦੇ ਹੋਏ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਉਪਰ ਨੱਥ ਪਾਉਣ ਦੀ ਅਪੀਲ ਕੀਤੀ ਗਈ। ਇਸ ਮੋਕੇ ਤੇ ਰਣਵੀਰ ਚੰਦ ਜੀ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਅਮਰੀਕ ਸਿੰਘ ਬਸਰਾ, ਜਗਜੀਤ ਸਿੰਘ ਬਲੱਗਣ, ਰਿਟਾ. ਪ੍ਰਿੰਸੀਪਲ ਸਤੀਸ਼ ਕਾਲੀਆ, ਕਰਨਲ ਜੇ.ਐਲ ਸ਼ਰਮਾ, ਜਗਮੋਹਣ ਸ਼ਰਮਾ, ਮਾਸਟਰ ਰਮੇਸ਼ ਕੁਮਾਰ, ਸੁਰਿੰਦਰ ਨਾਥ, ਰਣਵੀਰ ਚੰਦ, ਬਿਆਸ ਦੇਵ, ਅਨਿਲ ਕੁਮਾਰ ਅਤੇ ਪ੍ਰੇਮ ਕੁਮਾਰ ਆਦਿ ਹਾਜ਼ਰ ਸਨ।

Related posts

Leave a Reply