LATEST : ਸੀ ਐਚ ਸੀ ਘਰੋਟਾ ਵਿਖੇ ਕੁਸ਼ਟ ਰੋਗ ਸਬੰਧੀ ਕੱਢੀ ਗਈ ਸਪਰਸ਼ ਜਾਗਰੂਕਤਾ ਰੈਲੀ

 ਪਠਾਨਕੋਟ 5 ਫਰਵਰੀ (RAJINDER RAJAN PATHANKOT)
 ਸਿਵਲ ਸਰਜਨ ਪਠਾਨਕੋਟ ਡਾਕਟਰ ਵਿਨੋਦ ਸਰੀਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਘਰੋਟਾ ਵਿਖੇ ਰਾਸ਼ਟਰੀ ਕੋਹੜ ਮੁਕਤ ਪ੍ਰੋਗਰਾਮ ਤਹਿਤ ਓਰੀਐਨਟੇਸਨ ਕੈਂਪ ਡਾਕਟਰ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਵਿਚ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾਕਟਰ ਸ਼ਵੇਤਾ ਗੁਪਤਾ ਨੇ ਕੁਸਟ ਰੋਗ ਦੇ ਚਿੰਨ੍ਹ ਅਤੇ
ਇਲਾਜ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਜੇਕਰ ਚਮੜੀ ਉਪਰ ਹਲਕਾ ਪੀਲਾ ਤਾਂਬੇ ਰੰਗ ਦੇ ਸੁੰਨ ਨਿਸ਼ਾਨ ਹੋਣ ਇਹ ਕੁਸਟ ਰੋਗ ਦੀ ਨਿਸ਼ਾਨੀ ਹੁੰਦੀ ਹੈ।ਕੁਸਟ ਰੋਗ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫ਼ਤ ਹੁੰਦਾ ਹੈ ਅਤੇ ਇਲਾਜ ਯੋਗ ਹੈ ਉਹਨਾਂ ਦੱਸਿਆ ਕਿ ਇਹ ਰੋਗ ਪਿਛਲੇ ਜਨਮ ਦੇ ਕਰਮਾਂ ਕਰਕੇ ਨਹੀਂ ਸਗੋਂ ਜੀਵਾਣੂਆਂ ਕਰਕੇ ਹੁੰਦਾ ਹੈ ਇਸ ਲਈ ਕੁਸਟ ਰੋਗੀਆਂ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਇਲਾਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਸਕੂਲੀ ਬੱਚਿਆਂ ਨੂੰ ਨਾਲ ਲੈਕੇ ਸ਼ਪਰਸ ਜਾਗਰੂਕਤਾ ਰੈਲੀ ਕੱਢੀ ਗਈ ਇਸ ਮੌਕੇ ਭੁਪਿੰਦਰ ਸਿੰਘ ਹੈਲਥ ਇੰਸਪੈਕਟਰ, ਡਾਕਟਰ ਪ੍ਰੀਕਸ਼ਤ ਜਗੋਤਰਾ ਹਾਜ਼ਰ ਸਨ

Related posts

Leave a Reply