LATEST : ਸੁਨੱਖੀ ਪੰਜਾਬਣ ਮੁਟਿਆਰ : 26 ਮਾਰਚ ਦੇ ਮੁਕਾਬਲੇ ਲਈ ਪੰਜਾਬ ਦੀਆਂ 5 ਤੋਂ 7 ਹਸਤੀਆਂ ਦੀ ਸਨਮਾਨਿਤ ਕਰਨ ਲਈ ਕੀਤੀ ਜਾਵੇਗੀ ਚੋਣ- ਜੈਕਬ ਤੇਜਾ 

26 ਮਾਰਚ ਦੇ ਮੁਕਾਬਲੇ ਲਈ ਪੰਜਾਬ ਦੀਆਂ 5 ਤੋਂ 7 ਹਸਤੀਆਂ ਦੀ ਸਨਮਾਨਿਤ ਕਰਨ ਲਈ ਕੀਤੀ ਜਾਵੇਗੀ ਚੋਣ- ਜੈਕਬ ਤੇਜਾ 
ਗੁਰਦਾਸਪੁਰ ( ਅਸ਼ਵਨੀ ) :-
ਵਿਰਾਸਤੀ ਰਿਸ਼ਤਿਆਂ ਦੀ ਸੱਤ ਰੰਗੀ ਪੀਂਘ ਨੂੰ ਸਾਂਭਣ ਵਾਲਾ ਧੀਆਂ-ਧਿਆਣੀਆਂ ਦਾ ਵਿਸ਼ਵ ਪੱਧਰ ‘ਚ ਵਿਲੱਖਣ ਪਛਾਣ ਬਣਾਉਣ ਵਾਲਾ ਮੁਕਾਬਲਾ ਸੁਨੱਖੀ ਪੰਜਾਬਣ ਮੁਟਿਆਰ 26 ਮਾਰਚ ਨੂੰ ਗੁਰਦਾਸਪੁਰ ਵਿਖੇ ਕਰਵਾਇਆ ਜਾ ਰਿਹਾ ਹੈ।
ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਮੌਕੇ 5 ਤੋਂ 7 ਹਸਤੀਆਂ ਨੂੰ ਸਨਮਾਨਿਤ ਕਰਨ ਲਈ ਪੰਜਾਬ ਭਰ ਤੋਂ ਸੱਭਿਆਚਾਰ ਵਿਰਸੇ ਨਾਲ ਜੁੜੇ ਕੇ ਰਹਿਣ ਵਾਲਿਆਂ ਦੀ ਚੋਣ ਕੀਤੀ ਜਾਵੇਗੀ ।
ਪੰਜਾਬ ਦੇ ਵੱਖ-ਵੱਖ ਸੱਭਿਆਚਾਰ ਵਿੱਚ ਮੱਲਾ ਮਾਰਨ ਵਾਲੀਆ ਹਸਤੀਆਂ ਦਾ ਪਿੜ ਦੇ ਕੁਨਬੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ।ਜਿਸ ਦੀ ਚੋਣ ਜਲਦ ਹੀ ਕਰ ਲਈ ਜਾਵੇਗੀ।ਇਸ ਦੀ ਜਾਣਕਾਰੀ ਪਿੜ ਦੇ ਮੁੱਖ ਪ੍ਰਬੰਧਕ ਤੇ ਭੰਗੜਾ ਕੋਚ ਜੈਕਬ ਤੇਜਾ ਨੇ ਦੇਂਦੇ ਹੋਏ ਦੱਸਿਆ ਕਿ ਇਸ ਵਿੱਚ ਲੋਕ ਨਾਚਾ ਸੰਬੰਧੀ, ਲੋਕ ਸਾਜ਼ਾ ਸੰਬੰਧੀ, ਲੋਕ ਗਾਇਕੀ ਸੰਬੰਧੀ ,ਪੰਜਾਬੀ ਕਮੇਡੀਅਨ, ਨਾਟਕਕਾਰ, ਲਿਖਾਰੀ ਅਤੇ ਮੰਚ ਸੰਚਾਲਕ ਦੀ ਚੋਣ ਕੀਤੀ ਜਾਵੇਗਾ।

Related posts

Leave a Reply