LATEST : ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਸ. ਗੁਰਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੈਂਟ ਸਟੇਸ਼ਨ ਨਜਦੀਕ ਬਣਾਏ ਜਾਣ ਵਾਲੇ ਫਲਾਈ ਓਵਰ ਨੂੰ ਲੈ ਕੇ ਦੋਰਾ

ਪਠਾਨਕੋਟ, 29 ਜਨਵਰੀ–(RAJINDER RAJAN BUREAU CHIEF) ਅੱਜ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਸ. ਗੁਰਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਸਹਿਰ ਵਿੱਚ ਸਥਿਤ ਸਿਮਲਾ ਪਹਾੜੀ ਤੇ ਕਰਵਾਏ ਵਿਕਾਸ ਕਾਰਜਾਂ ਨੂੰ ਦੇਖਣ ਅਤੇ ਪਠਾਨਕੋਟ ਕੈਂਟ ਸਟੇਸ਼ਨ ਨਜਦੀਕ ਬਣਾਏ ਜਾਣ ਵਾਲੇ ਫਲਾਈ ਓਵਰ ਨੂੰ ਲੈ ਕੇ ਦੋਰਾ ਕੀਤਾ ਗਿਆ।  ਇਸ ਮੋਕੇ ਤੇ ਉਨ•ਾਂ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਵਿਧਾਇਕ ਹਲਕਾ ਪਠਾਨਕੋਟ ਸ੍ਰੀ ਅਮਿਤ ਵਿੱਜ ਨੇ ਦੱਸਿਆ ਕਿ ਸਹਿਰ ਨਿਵਾਸੀਆਂ ਦੀ ਮੰਗ ਤੇ ਹੀ ਸਿਮਲਾ ਪਹਾੜੀ ਵਿਖੇ ਵਿਕਾਸ ਕਾਰਜ ਕਰਵਾਏ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀਆਂ ਪ੍ਰੇਸਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਕਿਹਾ ਕਿ ਸਿਮਲਾ ਪਹਾੜੀ ਦੀ ਹਾਲਤ ਵਿੱਚ ਸੁਧਾਰ ਕਰਨ ਮਗਰੋਂ ਲੋਕਾਂ ਦੀ ਆਵਾਜਾਈ ਸਿਮਲਾ ਪਹਾੜੀ ਦੇ ਬਹੁਤ ਜਿਆਦਾ ਵੱਧ ਗਈ ਹੈ ਅਤੇ ਆਉਂਣ ਵਾਲੇ ਸਮੇਂ ਵਿੱਚ ਇਸ ਸਥਾਨ ਨੂੰ ਹੋਰ ਵੀ ਸੁੰਦਰ ਬਣਾਇਆ ਜਾਵੇਗਾ। ਇਸ ਮੋਕੇ ਤੇ ਉਨ•ਾਂ ਵੱਲੋਂ ਪਠਾਨਕੋਟ ਕੈਂਟ ਨਜਦੀਕ ਬਣਾਏ ਜਾਣ ਵਾਲੇ ਫਲਾਈ ਓਵਰ ਲਈ ਵੀ ਉਪਰੋਕਤ ਸਥਾਨ ਦਾ ਦੋਰਾ ਕੀਤਾ। ਉਨ•ਾਂ ਦੱਸਿਆ ਕਿ ਜਲਦੀ ਹੀ ਇਸ ਫਲਾਈ ਓਵਰ ਦਾ ਕੰਮ ਸੁਰੂ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਵਿਕਾਸ ਕਾਰਜ ਦਾ ਲੋਕਾਂ ਨੂੰ ਵਧੇਰੇ ਲਾਹਾ ਮਿਲੇਗਾ। ਉਨ•ਾਂ ਕਿਹਾ ਕਿ ਪਠਾਨਕੋਟ ਵਿੱਚ ਵਿਕਾਸ ਕਰਵਾਉਂਣ ਦੇ ਜੋ ਪੰਜਾਬ ਸਰਕਾਰ ਦੇ ਵਾਅਦੇ ਹਨ ਉਨ•ਾਂ ਦੇ ਅਨੁਸਾਰ ਹੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।

Related posts

Leave a Reply