LATEST : ਹਲਕਾ ਪ੍ਰਧਾਨ ਇੰ ਸੱਤਪਾਲ ਭਾਰਦਵਾਜ ਜੀ ਤੇ ਵਾਇਸ ਪ੍ਰਧਾਨ ਵਿਕਾਸ ਹੰਸ ਜੀ ਦੀ ਪ੍ਰਧਾਨਗੀ ਹੇਠ ਸੰਵਿਧਾਨ ਕੇ ਸਨਮਾਨ ਮੇ, ਬੀ ਐੱਸ ਪੀ ਮੈਦਾਨ ਮੇ –

🐘🐘🐘🐘🐘
HOSHIARPUR (ADESH)
ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋ ਪੰਜਾਬ ਦੀਆ 117 ਵਿਧਾਨ ਸਭਾਵਾਂ ਵਿਚ ਸੰਵਿਧਾਨ ਦੇ ਸਨਮਾਨ ਵਿੱਚ, ਬੀ ਐੱਸ ਪੀ ਮੈਦਾਨ ਵਿੱਚ ਬੈਨਰ ਹੇਠ ਸੰਵਿਧਾਨ ਦਿਵਸ 26 ਜਨਵਰੀ 2020 ਨੂੰ ਮਨਾਇਆ ਜਾ ਗਿਆ । ਇਸ ਸਬੰਧੀ ਹਲਕਾ ਪ੍ਰਧਾਨ ਇੰ ਸੱਤਪਾਲ ਭਾਰਦਵਾਜ ਜੀ ਤੇ ਵਾਇਸ ਪ੍ਰਧਾਨ ਵਿਕਾਸ ਹੰਸ ਜੀ ਦੀ ਪ੍ਰਧਾਨਗੀ ਹੇਠ ਸੀਟੀ ਪ੍ਰਧਾਨ ਹਰਜੀਤ ਲਾਡੀ ਤੇ ਬਸਪਾ ਨੋਜਵਾਨਾਂ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿਖੇ ਘੰਟਾ ਘਰ ਚੌਂਕ ਵਿਖੇ ਸਵੇਰੇ 10 ਵਜੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ । ਤੇ ਕੇਂਦਰ ਤੇ ਸੂਬਾ ਸਰਕਾਰ ਦੁਆਰਾ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਅਵਾਜ਼ ਬੁਲੰਦ ਕੀਤੀ ਗਈ। ਸੰਵਿਧਾਨ ਕੇ ਸਨਮਾਨ ਮੇ ਬਸਪਾ ਮੈਦਾਨ ਮੇ ਤਹਿਤ ਪੈਦਲ ਮਾਰਚ ਘੰਟਾ ਘਰ ਚੌਕ ਤੋਂ ਚੱਲ ਕੇ ਬਹਾਦਰਪੁਰ ਚੌਂਕ ਤੱਕ ਸਮਾਪਤ ਕੀਤਾ । ਇਸ ਮੌਕੇ ਮੁੱਖ ਮਹਿਮਾਨ ਠੇਕੇਦਾਰ ਭਗਵਾਨ ਦਾਸ ਸਿੱਧੂ ਜੀ ਜਨਰਲ ਸਕੱਤਰ ਬਸਪਾ ਪੰਜਾਬ, ਜਿਲਾ ਪ੍ਰਧਾਨ ਬਸਪਾ ਪ੍ਰਸ਼ੋਤਮ ਅਹੀਰ (9464386843),ਜੋਨ ਇੰਚਾਰਜ ਮਨਦੀਪ ਕਲਸੀ ਜੀ, ਜੋਨ ਇੰਚਾਰਜ ਉਕਾਰ ਝੱਮਟ ਜੀ ਜੋਨ ਇੰਚਾਰਜ ਬੀਵੀਅੈਫ ਮੋਹਨ ਭਟੋਆ ਜੀ ਤੇ ਹੁਸ਼ਿਆਰਪੁਰ ਤੋਂ ਜਿਲਾ ਇੰਚਾਰਜ ਸਹਿਬਾਨ ਡਾ ਰਤਨ ਜੀ, ਦਿਨੇਸ਼ ਪਪੂ ਜੀ , ਸੁਖਦੇਵ ਜੀ, ਤੇ ਜਿਲਾ ਕਮੇਟੀ ਵਿਸ਼ੇਸ਼ ਤੌਰ ਤੇ ਹਾਜਰ ਹੋਈ। ਰਮੇਸ਼ ਪਟਵਾਰੀ ਜੀ, ਕ੍ਰਿਸ਼ਨ ਨਾਹਰ ਜੀ, ਮੁਨੀਸ਼ ਬੁਲਾਵੜੀ, ਸਹੋਨ ਪੁਰਹੀਰਾ, ਉਕਾਰ, ਬਿੰਦਰ ਸਰੋਆ ਜੀ, ਹੈਪੀ ਬੱਧਨ ਜੀ ਵਿਪਨੇਸ਼ ਜੀ ਮੁਕੇਸ਼ ਜੀ, ਅਮ੍ਰਿਤ ਪਾਲ ਜੀ, ਨਰੇਸ਼ ਜੀ, ਦੀਪਕ ਆਦੀਆ ਜੀ ਸਾਰੇ ਸਤਿਕਾਰ ਯੋਗ ਸਾਥੀ ਵੱਡੀ ਗਿਣਤੀ ਵਿੱਚ ਪਹੁੰਚੇ। ਅਤੇ
ਈ -ਰਿਕਸ਼ਾ ਯੂਨੀਅਨ ਵੱਲੋਂ ਵੀ ਬੱਸ ਸਟੈਂਡ ਬਾਬਾ ਸਾਹਿਬ ਚੌਂਕ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਜਿਲਾ ਪ੍ਰਧਾਨ ਬਸਪਾ ਪ੍ਰਸ਼ੋਤਮ ਅਹੀਰ (9464386843) ਹਲਕਾ ਪ੍ਰਧਾਨ ਸੱਤਪਾਲ ਜੀ ਤੇ ਹੋਰ ਬਸਪਾ ਸਾਥੀ ਹਾਜਰ ਹੋਏ।

Related posts

Leave a Reply