LATEST: ਹੁਣ 6 ਸਰਕਾਰੀ ਹਸਪਤਾਲਾਂ ਅਤੇ 8 ਪ੍ਰਾਈਵੇਟ ਹਸਪਤਾਲਾਂ ਵਿੱਚ ਲਗਾਈ ਜਾ ਰਹੀ ਹੈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ

ਹੁਣ 6 ਸਰਕਾਰੀ ਹਸਪਤਾਲਾਂ ਅਤੇ 8 ਪ੍ਰਾਈਵੇਟ ਹਸਪਤਾਲਾਂ ਵਿੱਚ ਲਗਾਈ ਜਾ ਰਹੀ ਹੈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ
ਜਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ 9687 ਲੋਕਾਂ ਨੂੰ ਲਗਾਈ ਜਾ ਚੁੱਕੀ ਹੈ ਕਰੋਨਾ ਵੈਕਸੀਨ
ਕਰੋਨਾ ਵੈਕਸੀਨ ਲਈ ਅਰੋਗਿਆ ਸੇਤੂ ਐਪ ਅਤੇ www.co.win.gov.in ਤੇ ਵੀ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ
ਕਰੋਨਾ ਤੋਂ ਬਚਾਓ ਲਈ ਸਮਾਜਿੱਕ ਦੂਰੀ ਬਣਾ ਕੇ ਰੱਖੋ ਅਤੇ ਮਾਸਕ ਲਗਾ ਕੇ ਹੀ ਨਿਕਲੋ ਘਰਾਂ ਤੋਂ ਬਾਹਰ

ਪਠਾਨਕੋਟ, 15 ਮਾਰਚ ( ਰਾਜਿੰਦਰ ਸਿੰਘ ਰਾਜਨ )

ਪਿਛਲੇ ਕਰੀਬ ਇੱਕ ਸਾਲ ਤੋਂ ਅਸੀਂ ਸਾਰੇ ਕੋਵਿਡ 19 ਦੇ ਦੋਰ ਚੋਂ ਗੁਜਰ ਰਹੇ ਹਾਂ ਜਿਸ ਦੇ ਚਲਦਿਆਂ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆਂ ਵਿੱਚ ਵਾਧਾ ਘਾਟਾ ਹੁੰਦਾ ਰਿਹਾ ਹੈ, ਲੋਕਾਂ ਨੂੰ ਕਰੋਨਾ ਵਾਈਰਸ ਤੋਂ ਰਾਹਤ ਦਿਲਾਉਂਣ ਲਈ ਪਹਿਲਾ ਜਿਲ੍ਹਾ ਪਠਾਨਕੋਟ ਦੇ 6 ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਹੁਣ ਇਸ ਦੇ ਨਾਲ ਹੀ ਹੁਣ ਪਠਾਨਕੋਟ ਦੇ 8 ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕਰੋਨਾ ਵੈਕਸੀਨ ਲਗਵਾਈ ਜਾ ਸਕੇਗੀ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਦੱÎਸਿਆ ਕਿ ਹੁਣ ਤੱਕ ਜਿਲ੍ਹਾ ਪਠਾਨਕੋਟ ਵਿੱਚ ਕਰੀਬ 9687 ਲੋਕਾਂ ਨੂੰ ਕਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਹਸਪਤਾਲ ਸੀ.ਐਸ.ਸੀ. ਨਰੋਟ ਜੈਮਲ ਸਿੰਘ, ਸੀ.ਐਸ.ਸੀ.ਸੁਜਾਨਪੁਰ, ਸੀ.ਐਸ.ਸੀ. ਘਰੋਟਾ, ਸੀ.ਐਸ.ਸੀ. ਬੁੰਗਲ ਬੰਧਾਨੀ, ਸੀ.ਐਸ.ਸੀ. ਪਠਾਨਕੋਟ ਅਤੇ ਆਰ.ਐਸ.ਡੀ. ਹਸਪਤਾਲ ਜੁਗਿਆਲ ਵਿਖੇ ਕਰੋਨਾ ਵੈਕਸੀਨ ਲਗਾਈ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਹੁਣ ਪਠਾਨਕੋਟ ਦੇ ਅਮਨਦੀਪ ਹਸਪਤਾਲ ਪਠਾਨਕੋਟ, ਐਸ.ਕੇ.ਆਰ. ਹਸਪਤਾਲ ਮਲਿਕਪੁਰ ਪਠਾਨਕੋਟ, ਚੋਹਾਣ ਮੈਡੀਸਿਟੀ ਕੋਟਲੀ ਪਠਾਨਕੋਟ,ਸਵਾਸਤਿਕ ਹਸਪਤਾਲ ਪਠਾਨਕੋਟ, ਨਵਚੇਤਨ ਹਸਪਤਾਲ ਪਠਾਨਕੋਟ, ਮੈਕਸ ਹਸਪਤਾਲ ਪਠਾਨਕੋਟ ਅਤੇ ਰਾਜ ਹਸਪਤਾਲ ਪਠਾਨਕੋਟ ਵਿਖੇ ਵੀ ਕਰੋਨਾ ਵੈਕਸੀਨ ਲਗਾਏ ਜਾਣ ਦੀ ਸੁਵਿਧਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿਖੇ ਇਹ ਵੈਕਸੀਨ ਸਵੇਰੇ 9 ਵਜੇ ਤੋਂ ਸਾਮ 3 ਵਜੇ ਤੱਕ ਲਗਾਈ ਜਾਵੇਗੀ। ਇਸ ਤੋਂ ਇਲਾਵਾ ਇਹ ਵੈਕਸੀਨ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਫ੍ਰੀ ਲਗਾਈ ਜਾਵੇਗੀ ਅਤੇ ਉਪਰੋਕਤ ਹਸਪਤਾਲਾਂ ਵਿੱਚ ਪ੍ਰਤੀ ਵੈਕਸੀਨ 250 ਰੁਪਏ ਫੀਸ ਦੇਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਅੰਦਰ 60 ਸਾਲ ਤੋਂ ਉਪਰ ਉਮਰ ਦੇ ਮਰੀਜ ਨੂੰ ਅਪਣਾ ਅਧਾਰ ਕਾਰਡ ਨਾਲ ਲੈ ਕੇ ਜਾਣਾ ਹੋਵੇਗਾ ਅਤੇ ਉਸ ਨੂੰ ਕਰੋਨਾ ਵੈਕਸੀਨ ਲਗਾਈ ਜਾ ਸਕਦੀ ਹੈ , ਜਦਕਿ 45 ਤੋਂ 60 ਸਾਲ ਤੱਕ ਦੇ ਉਨ੍ਹਾਂ ਕਰੋਨਾ ਰੋਗੀਆਂ ਨੂੰ ਜੋ ਕਿਸੇ ਹੋਰ ਵੀ ਬੀਮਾਰੀ ਤੋਂ ਪੀੜਤ ਹਨ ਦਾ ਮੋਕੇ ਤੇ ਹੀ ਹਸਪਤਾਲਾਂ ਵੱਲੋਂ ਇੱਕ ਸਰਟੀਫਿਕੇਟ ਬਣਾਉਂਣਾ ਹੋਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵੈਕਸੀਨ ਦੇ ਲਈ ਸੇਵਾਂ ਕੇਂਦਰਾਂ ਵਿੱਚ ਵੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਅਤੇ ਹੁਣ ਆਨ ਲਾਈਨ ਰਜਿਸਟ੍ਰੇਸ਼ਨ ਕਰਨ ਦੇ ਅਰੋਗਿਆ ਸੇਤੂ ਐਪ ਜਾਂ www.co.win.gov.in ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾ ਕਿਹਾ ਕਿ ਕਰੋਨਾ ਮਹਾਮਾਰੀ ਤੇ ਜਿੱਤ ਪਾਉਂਣ ਲਈ ਸਮਾਜਿੱਕ ਦੂਰੀ ਬਣਾ ਕੇ ਰੱਖੋਂ ਅਤੇ ਘਰ ਤੋਂ ਬਾਹਰ ਨਿਕਲਣ ਲੱਗਿਆ ਮਾਸਕ ਜਰੂਰ ਲਗਾਓ।

Related posts

Leave a Reply