LATEST : ਹੁਸ਼ਿਆਰਪੁਰ ਚ ਕੱਲ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤਕ ਬਿਜਲੀ ਬੰਦ

ਹੁਸ਼ਿਆਰਪੁਰ : ਹੁਸ਼ਿਆਰਪੁਰ ਅਧੀਨ ਆਉਂਦੇ 66 ਕੇਵੀ ਮਾਲ ਰੋਡ ਸਬ ਸਟੇਸ਼ਨ ਦੀ ਜ਼ਰੂਰੀ ਮੁਰੰਮਤ ਕਾਰਨ 11 ਕੇਵੀ ਰੈੱਡ ਰੋਡ ਤੇ 11 ਕੇਵੀ ਐੱਲਆਈਸੀ / ਕੇਸ਼ੋ ਮੰਦਰ ਫੀਡਰ 11 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤਕ ਬਿਜਲੀ ਬੰਦ ਰਹੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਡਲ ਟਾਉਨ ਸਬ ਡਿਵੀਜ਼ਨ ਦੇ ਐੱਸਡੀਓ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਰਨ 11 ਕੇਵੀ ਰੈੱਡ ਰੋਡ,11 ਕੇਵੀ ਕੇਸ਼ੋ ਮੰਦਰ/ਐੱਲਆਈਸੀ ਅਧੀਨ ਪੈਂਦੇ ਇਲਾਕੇ ਪ੍ਰਹਿਲਾਦ ਨਗਰ,ਰਾਮ ਨਗਰ, ਅਸ਼ੋਕ ਨਗਰ, ਆਰੀਆ ਨਗਰ, ਵਕੀਲਾਂ ਬਾਜ਼ਾਰ, ਈਸ਼ ਨਗਰ, ਮਾਲ ਰੋਡ, ਕਮੇਟੀ ਬਾਜ਼ਾਰ, ਨਵੀਂ ਆਬਾਦੀ, ਧੋਬੀ ਘਾਟ, ਬਹਾਦਰਪੁਰ, ਚਾਂਦ ਨਗਰ ਆਦਿ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ।

Related posts

Leave a Reply