LATEST : ਹੁਸ਼ਿਆਰਪੁਰ ਸਕੂਲਾਂ ਦਾ ਅਚਨਚੇਤ ਨਿਰੀਖਣ, ਅਧਿਆਪਕਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼**

*ਸਿੱਖਿਆ ਵਿੱਚ ਸੁਧਾਰ ਲਈ ਉਪ ਜ਼ਿਲਾ ਸਿੱਖਿਆ ਅਫਸਰ ਦਾ ਅਚਨਚੇਤ ਨਿਰੀਖਣ: ਅਧਿਆਪਕਾਂ ਨੂੰ ਦਿੱਤੇ ਜ਼ਰੂਰੀ ਦਿਸ਼ਾ-ਨਿਰਦੇਸ਼**
 
 *ਮੈਰਿਟ ਇਨਹਾਂਸਮੈਂਟ ਸਕੀਮ ਅਧੀਨ ਹੁਸ਼ਿਆਰਪੁਰ 2ਬੀ ਦੇ ਸਕੂਲਾਂ ਦਾ ਨਿਰੀਖਣ*
 
ਹੁਸ਼ਿਆਰਪੁਰ (CDT NEWS) ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਸ੍ਰੀ ਸੁਖਵਿੰਦਰ ਸਿੰਘ ਨੇ ਅੱਜ ਬਲਾਕ ਹੁਸ਼ਿਆਰਪੁਰ 2ਬੀ ਅਧੀਨ ਪੈਂਦੇ ਸੈਂਟਰ ਜਹਾਨਖੇਲਾਂ ਵਿਖੇ ਪੀ.ਆਰ.ਟੀ.ਸੀ ਅਤੇ ਸਥਾਨਕ ਸਰਕਾਰੀ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ।  ਇਸ ਨਿਰੀਖਣ ਦਾ ਉਦੇਸ਼ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਕਰਨਾ ਅਤੇ ਵਿਦਿਆਰਥੀਆਂ ਦੀ ਯੋਗਤਾ ਨੂੰ ਉਤਸ਼ਾਹਿਤ ਕਰਨਾ ਸੀ। 
 
 ਨਿਰੀਖਣ ਦੌਰਾਨ 3ਵੀਂ ਤੋਂ 5ਵੀਂ ਜਮਾਤ ਦੇ ਵਿਦਿਆਰਥੀ ਅਨੁਸ਼ਾਸਨ ਨਾਲ ਆਪਣੀ ਪ੍ਰੀਖਿਆ ਦੇ ਰਹੇ ਸਨ, ਜਿਸ ਕਾਰਨ ਸਕੂਲ ਦੀ ਵਿੱਦਿਅਕ ਪ੍ਰਣਾਲੀ ਦੀ ਸ਼ਲਾਘਾ ਕੀਤੀ ਗਈ।  ਇਸ ਮੌਕੇ ਸੀਐਚਟੀ ਸ੍ਰੀ ਜਗਮੋਹਨ ਸਿੰਘ ਅਤੇ ਬੀਆਰਸੀ ਸ੍ਰੀ ਰਣਬੀਰ ਸਿੰਘ ਵੀ ਹਾਜ਼ਰ ਸਨ।
 
 ਨਿਰੀਖਣ ਤੋਂ ਬਾਅਦ ਸ਼੍ਰੀ ਸੁਖਵਿੰਦਰ ਸਿੰਘ ਨੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।  ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਧਿਆਪਕਾਂ ਨੂੰ ਆਪਣੀ ਅਧਿਆਪਨ ਵਿਧੀ ਵਿੱਚ ਨਵੀਨਤਾ ਲਿਆ ਕੇ ਵਿਦਿਆਰਥੀਆਂ ਦੀਆਂ ਯੋਗਤਾਵਾਂ ਨੂੰ ਵਿਕਸਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। 
 
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਮੈਰਿਟ ਇਨਹਾਂਸਮੈਂਟ ਸਕੀਮ ਤਹਿਤ ਵਿਦਿਆਰਥੀਆਂ ਨੂੰ ਪੂਰੀ ਲਗਨ ਨਾਲ ਪੜ੍ਹਾਇਆ ਜਾਵੇ ਤਾਂ ਜੋ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਕੀਤਾ ਜਾ ਸਕੇ।  ਇਸ ਨਿਰੀਖਣ ਦਾ ਮੁੱਖ ਉਦੇਸ਼ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣਾ ਅਤੇ ਵਿਦਿਆਰਥੀਆਂ ਨੂੰ ਵਧੀਆ ਭਵਿੱਖ ਪ੍ਰਦਾਨ ਕਰਨ ਲਈ ਅਧਿਆਪਕਾਂ ਨੂੰ ਨਵੀਂ ਦਿਸ਼ਾ ਦਿਖਾਉਣਾ ਸੀ।
1000
1000

Related posts

Leave a Reply