LATEST ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਕੰਟੋਰਲ ਰੂਮ ਨੰਬਰ ਸਥਾਪਿਤ-ਵੱਖ-ਵੱਖ ਸ਼ੁਰੂ ਕੀਤੇ ਵਿਸ਼ੇਸ ਨੰਬਰਾਂ ‘ਤੇ ਲੋਕ ਕਰ ਸਕਦੇ ਨੇ ਸੰਪਰਕ

ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਕੰਟੋਰਲ ਰੂਮ ਨੰਬਰ ਸਥਾਪਿਤ-ਵੱਖ-ਵੱਖ ਸ਼ੁਰੂ ਕੀਤੇ ਵਿਸ਼ੇਸ ਨੰਬਰਾਂ ‘ਤੇ ਲੋਕ ਕਰ ਸਕਦੇ ਨੇ ਸੰਪਰਕ
ਗੁਰਦਾਸਪੁਰ, 27 ਮਾਰਚ ( ਅਸ਼ਵਨੀ ) :-    ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੇ ਬਚਾਅ ਨੂੰ ਮੁੱਖ ਰੱਖਦਿਆਂ ਜਿਲੇ ਅੰਦਰ ਕਰਫਿਊ ਲਗਾਇਆ ਹੈ ਪਰ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕਰਫਿਊ ਦੋਰਾਨ ਕੋਈ ਦਿੱਕਤ ਪੇਸ਼ ਨਾ ਆਵੇ ਨੂੰ ਲਗਾਤਾਰ ਯਕੀਨੀ ਬਣਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਵਾਸੀਆਂ ਦੀ ਮੁੱਖ ਸਹੂਲਤ ਰੱਖਦਿਆਂ ਡਿਪਟੀ ਕਮਿਸ਼ਨਰ ਦਫਤਰ ਦੇ ਕਮਾਰ ਨੰਬਰ 210 ਵਿਕੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਜਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਉਨਾਂ ਨੂੰ ਕਰਫਿਊ ਦੌਰਾਨ ਕੋਈ ਵੀ ਮਸ਼ਕਿਲ ਆਉਂਦੀ ਹੈ ਤਾਂ ਕੰਟੋਰਲ ਰੂਮ ਦੇ ਫੋਨ ਨੰਬਰ 01874-247964 ‘ਤੇ ਸੰਪਰਕ ਕਰ ਸਕਦੇ ਹਨ ਜਾਂ ਈਮੇਲ dcofficegurdaspur@gmail.com ਤੇ ਵੀ ਮੇਲ ਭੇਜ ਸਕਦੇ ਹਨ।
ਇਸੇ ਤਰਾਂ ‘ਮਿਸ਼ਨ ਸਹਿਯੋਗ’ ਅਧੀਨ ਜਾਰੀ ਵਟਸਐਪ ਨੰਬਰ 70099-89791 ‘ਤੇ ਕਰਿਆਨਾ, ਦਵਾਈਆਂ ਦੀ ਹੋਮ ਡਿਲਵਰੀ, ਕਰਫਿਊ ਦੀ ਉਲੰਘਣਾ ਅਤੇ ਕੋਈ ਹੋਰ ਸ਼ਿਕਾਇਤਾਂ ਸਬੰਧੀ ਸੰਪਰਕ ਕੀਤਾ ਜਾ ਸਕਦਾ ਹੈ। ਮੁਫਤ ਰਾਸ਼ਨ ਸਬੰਧੀ ਦਰਖਾਸਤਾਂ ਲਈ 79737-48170 ਨੰਬਰ ਜਾਰੀ ਕੀਤਾ ਗਿਆ ਹੈ ਅਤੇ ਐਮਰਜੈਂਸੀ ਕਰਫਿਊ ਪਾਸ ਸੰਬਧੀ ਦਰਖਾਸਤਾਂ ਲਈ ਵਿਸ਼ੇਸ ਨੰਬਰ 95014-04472 ਤੇ ਕਾਲ ਕੀਤੀ ਜਾ ਸਕਦੀ ਹੈ।

Related posts

Leave a Reply