LATEST: ਜ਼ਿਲ੍ਹਾ ਮੈਜਿਸਟ੍ਰੇਟ ਸੋਨਾਲੀ ਗਿਰੀ ਵੱਲੋਂ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ 

ਜ਼ਿਲ੍ਹਾ ਮੈਜਿਸਟ੍ਰੇਟ ਸੋਨਾਲੀ ਗਿਰੀ ਵੱਲੋਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ  
ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ  ਸਵੇਰੇ 5 ਵਜੇ ਤੋਂ ਸ਼ਾਮ 7:30 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ: ਸੋਨਾਲੀ ਗਿਰੀ  
*  ਗ਼ੈਰ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ  5 ਵਜੇ ਤੋਂ ਸ਼ਾਮ  7:30 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ  
*  ਰੋਜ਼ਾਨਾ ਦਾ ਨਾਈਟ ਕਰਫਿਊ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ  
*  ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕਾਫੀ ਦੁਕਾਨਾਂ, ਫਾਸਟ ਫੂਡ ਆਊਟਲੈਟਸ  , ਢਾਬਿਆ, ਸਿਨੇਮਾਘਰਾਂ , ਜਿਮ, ਅਜਾਇਬ ਘਰਾਂ ਨੂੰ ਵੱਧ ਤੋਂ ਵੱਧ 50% ਸਮਰੱਥਾ ਤੇ ਖੋਲ੍ਹਿਆ ਜਾਏਗਾ
*  ਹਫ਼ਤਾਵਰੀ ਕਰਫਿਊ ਸ਼ਨੀਵਾਰ ਸ਼ਾਮ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ  
*  ਵਿਆਹ/ਸਸਕਾਰ ‘ਤੇ 50 ਜਣਿਆਂ ਦੇ ਇਕੱਠ ਦੀ ਇਜਾਜ਼ਤ
ਰੂਪਨਗਰ 17 ਜੂਨ :
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੇ ਅਨੁਕੂਲ ਆਪਣੇ ਪੁਰਾਣੇ ਹੁਕਮਾਂ ਦੀ ਥਾਂ ਹੁਣ ਨਵੇਂ ਹੁਕਮ ਜਾਰੀ ਕੀਤੇ ਹਨ l
ਜਿਹੜੇ ਅਦਾਰੇ ਹਫ਼ਤੇ ਦੇ ਸਾਰੇ ਦਿਨ ਬੰਦ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਬਾਰ, ਸਪਾ, ਸਵੀਮਿੰਗ ਪੂਲ ਅਤੇ ਹੋਰ ਖੇਡ ਕੰਪਲੈਕਸ. ਸਕੂਲ, ਕਾਲਜ, ਹਰ ਕਿਸਮ ਦੇ ਕੋਚਿੰਗ ਸੈਂਟਰ (ਵਿਦਿਆਰਥੀਆਂ ਲਈ) ਘਰੋਂ ਕੰਮ ਕਰਨ ਦੀ ਆਗਿਆ ਹੈ l
 ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ  ਰੋਜ਼ਾਨਾ ਦਾ ਨਾਈਟ ਕਰਫਿਊ ਸ਼ਾਮ 8 ਛੇ ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਅਤੇ ਐਤਵਾਰ ਕਰਫਿਊ (ਸ਼ਨੀਵਾਰ ਸ਼ਾਮ 08.00 ਵਜੇ ਤੋਂ ਸੋਮਵਾਰ ਨੂੰ ਸਵੇਰੇ 5.00 ਵਜੇ ਤੱਕ) ਜ਼ਿਲੇ ਭਰ ਵਿਚ ਲਗਾਇਆ ਜਾਵੇਗਾ,  ਪਰ ਸਾਰੀਆਂ ਜ਼ਰੂਰੀ ਗਤੀਵਿਧੀਆਂ ਨੂੰ ਪਾਬੰਦੀਆਂ ਤੋਂ ਛੋਟ ਹੋਵੇਗੀ  l
ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕਾਫੀ ਦੁਕਾਨਾਂ, ਫਾਸਟ ਫੂਡ ਆਊਟਲੈਟਸ  , ਢਾਬਿਆ, ਸਿਨੇਮਾ, ਜਿਮ, ਅਜਾਇਬ ਘਰਾ ਨੂੰ ਵੱਧ ਤੋਂ ਵੱਧ 50% ਸਮਰੱਥਾ ਤੇ ਖੋਲ੍ਹਿਆ ਜਾਏਗਾ, ਪਰ ਸ਼ਰਤ ਇਹ ਹੋਵੇਗੀ ਕਿ ਇਨ੍ਹਾਂ ਵਿਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੇ ਕੋਵਿਡ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੈ ।
ਬਾਰ, ਪੱਬ ਅਤੇ ‘ਅਹਾਤੇ’ ਬੰਦ ਰਹਿਣਗੇ l 
ਸਾਰੇ ਵਿਦਿਅਕ ਸੰਸਥਾਵਾਂ ਅਰਥਾਤ ਸਕੂਲ ਅਤੇ ਕਾਲਜ ਬੰਦ ਰਹਿਣਗੇ l
ਵਿਆਹ / ਸਸਕਾਰ ਲਈ 50 ਤੋਂ ਵੱਧ ਲੋਕਾਂ ਦੇ ਇਕੱਠ ਦੀ ਆਗਿਆ ਨਹੀਂ l
ਗੈਰ-ਏ ਸੀ ਬੱਸਾਂ ਸਮਰੱਥਾ ਅਨੁਸਾਰ ਕੰਮ ਕਰ ਸਕਦੀਆਂ ਹਨ ਪਰ ਖੜ੍ਹਨ ਦੀ ਇਜਾਜ਼ਤ ਨਹੀਂ ਹੋਵੇਗੀ l
 ਏ ਸੀ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ 50% ਸਮਰੱਥਾ ਤੱਕ ਸੀਮਿਤ ਹੋਵੇਗੀ  l

Related posts

Leave a Reply