LATEST GURDASPUR : 1 ਕਿੱਲੋ 900 ਗ੍ਰਾਮ ਚੂਰਾ ਪੋਸਤ  ਬ੍ਰਾਮਦ

ਗੁਰਦਾਸਪੁਰ 9 ਫਰਵਰੀ ( ਅਸ਼ਵਨੀ ) :– ਏ ਐਸ ਆਈ ਗੁਰਮੀਤ ਸਿੰਘ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆ ਕਿ ਪੁਲਿਸ ਪਾਰਟੀ ਟੋਟਾ ਮੋੜ ਗੰਜੀ ਵਿਖੇ ਨਾਕਾ ਬੰਦੀ ਕਰਕੇ ਵਹਿਕਲਾ ਦੀ ਚੈਕਿੰਗ ਕਰ ਰਹੇ ਸੀ ਤਾਂ ਪਿੰਡ ਮਗਰ ਮੂਦੀਆ ਸਾਈਡ ਵੱਲੋਂ ਇਕ ਟਰੱਕ ਨੰਬਰੀ ਪੀਬੀ 07 – ਪੀ 9265 ਆਉਂਦਾ ਦਿਖਾਈ ਦਿੱਤਾ ਜਿਸ ਵਿੱਚ ਕੁਲਵਿੰਦਰ ਸਿੰਘ ਪੁੱਤਰ ਸੂਬਾ ਸਿੰਘ, ਸਕਤੀ ਕੁਮਾਰ ਪੁੱਤਰ ਮਨੋਹਰ ਲਾਲ ਵਾਸੀਆਣ ਪਿੰਡ ਗੰਜੀ ਸਵਾਰ ਸਨ ਜਿਹਨਾ ਨੂੰ ਰੁਕਨ ਦਾ ਇਸ਼ਾਰਾ ਕੀਤਾ ਤਾਂ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਇਕ ਮੋਮੀ ਲਿਫਾਫਾ ਝਾੜੀਆ ਵਿੱਚ ਸੁੱਟ ਦਿੱਤਾ ਮੋਮੀ ਲਿਫਾਫਾ ਸ਼ੱਕੀ ਹੋਣ ਕਰਕੇ ਮੁੱਖ ਮੁੰਨਸੀ ਥਾਣਾ ਦੋਰਾਂਗਲਾ ਨੂੰ ਤਫਤੀਸੀ ਅਫਸਰ ਭੇਜਨ ਲਈ ਕਿਹਾ ਜਿਸਤੇ ਏ ਐਸ ਆਈ ਭੁਪਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕਾ ਪਰ ਪੁੱਜ ਕੇ ਟਰੱਕ ਅਤੇ ਦੋਸ਼ੀਆ ਦੀ ਤਲਾਸੀ ਕੀਤੀ ਤਾਂ ਮੋਮੀ ਲਿਫਾਫੇ ਵਿੱਚੋਂ 1 ਕਿੱਲੋ 900 ਗ੍ਰਾਮ ਚੂਰਾ ਪੋਸਤ (ਭੱੁਕੀ) ਬ੍ਰਾਮਦ ਹੋਇਆ ਹੈ।

Related posts

Leave a Reply