LATEST :  6 ਫਰਵਰੀ ਦਿਨ ਵਰਿਵਾਰ ਨੂੰ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਲੱਗੇਗਾ ਡਿਸਏਬਲਟੀ ਸਰਟੀਫਿਕੇਟ ਬਣਾਉਣ ਦਾ ਕੈਂਪ= ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ 

ਬਟਾਲਾ, 4 ਫਰਵਰੀ ( NYYAR,SHARMA ) ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਸਿੱਖਿਆ ਵਿਭਾਗ ਅਤੇ ਆਈ.ਈ.ਡੀ. ਕੰਮਪੋਨੈਂਟ ਦੇ ਸਾਂਝੇ ਉੱਦਮ ਸਦਕਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਡਿਸਏਬਲਟੀ ਸਰਟੀਫਿਕੇਟ ਬਣਾਉਣ ਦਾ ਵਿਸ਼ੇਸ਼ ਕੈਂਪ 6 ਫਰਵਰੀ ਦਿਨ ਵਰਿਵਾਰ ਨੂੰ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਡਿਸਏਬਲਟੀ ਸਰਟੀਫਿਕੇਟ ਬਣਾ ਕੇ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸਬ-ਡਵੀਜ਼ਨ ਬਟਾਲਾ ਦਾ ਕੋਈ ਵੀ ਵਿਸ਼ੇਸ਼ ਲੋੜਾਂ ਵਾਲਾ ਬੱਚਾ ਪਹੁੰਚ ਕੇ ਆਪਣਾ ਸਰਟੀਫਿਕੇਟ ਬਣਾ ਸਕਦਾ ਹੈ। ਉਨ੍ਹਾਂ ਸਕੂਲਾਂ ਦੇ ਮੁੱਖੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲਾ ਕੋਈ ਵਿਦਿਆਰਥੀ ਪੜ੍ਹਦਾ ਹੈ ਅਤੇ ਉਸਦਾ ਡਿਸਏਬਲਟੀ ਸਰਟੀਫਿਕੇਟ ਨਹੀਂ ਬਣਿਆ ਹੋਇਆ ਤਾਂ ਉਸ ਵਿਦਿਆਰਥੀ ਨੂੰ ਇਸ ਕੈਂਪ ਵਿੱਚ ਜਰੂਰ ਭੇਜਿਆ ਜਾਵੇ।

Related posts

Leave a Reply