LATEST : 7 ਦਿਨਾਂ ਆਨਲਾਈਨ ਸਮਰ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਭੱਟਲਾਂ ਵਿਖੇ ਸ਼ੁਰੂ : ਪ੍ਰਿੰਸੀਪਲ ਸੁਲਿੰਦਰ ਸਿੰਘ

7 ਦਿਨਾਂ ਆਨਲਾਈਨ ਸਮਰ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਭੱਟਲਾਂ ਵਿਖੇ ਸ਼ੁਰੂ : ਪ੍ਰਿੰਸੀਪਲ  ਸੁਲਿੰਦਰ ਸਿੰਘ

ਫਤਿਹਪੁਰ ਭੱਟਲਾਂ/ ਗੜ੍ਹਦੀਵਾਲਾ  ( ਯੋਗੇਸ਼ ਗੁਪਤਾ, ਚੌਧਰੀ  ) : ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ  ਗੁਰਸ਼ਰਨ ਸਿੰਘ ਹੁਸ਼ਿਆਰਪੁਰ, ਡੀ.ਐਮ.ਸ੍ਰੀ ਦਲਜੀਤ ਸਿੰਘ, ਬੀ.ਐਮ.ਸਪੋਟਸ ਸ੍ਰੀ ਜਗਦੀਸ਼ ਬਹਾਦਰ ਸਿੰਘ, ਅਤੇ ਪ੍ਰਿੰਸੀਪਲ ਸ. ਸੁਲਿੰਦਰ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੱਤ ਦਿਨਾਂ ਆਨਲਾਈਨ ਸਮਰ ਸਪੋਰਸ ਅਤੇ ਫਿਟਨੈੱਸ ਕੈਂਪ ਦੀ ਸ਼ੁਰੂਆਤ ਕੀਤੀ ਗਈ ਜੋ ਕਿ 10/6/21 ਤੱਕ ਚੱਲੇਗਾ।

ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਭੱਟਲਾਂ ਦੇ ਪੀ.ਟੀ.ਆਈ. ਪਰਵੀਨ ਕੁਮਾਰੀ ਜੂਮ ਐਪ ਦੇ ਜ਼ਰੀਏ ਯੋਗਾ ਅਤੇ ਸਪੋਰਟਸ ਫਿਟਨੈਸ ਦੇ ਗੁਣ ਬੱਚਿਆਂ ਨਾਲ ਸਾਂਝੇ ਕਰਨਗੇ। ਇਸ ਦੌਰਾਨ ਸਮੇਂ-ਸਮੇਂ ਸਿਰ ਆ ਰਹੀਆਂ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ. ਦੇ ਹੁਕਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਿੰਸੀਪਲ ਸ. ਸੁਲਿੰਦਰ ਸਿੰਘ  ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਇਸ ਮਹਾਂਮਾਰੀ ਕੋਵਿਡ -19 ਦੇ ਸਮੇਂ ਦੌਰਾਨ ਬੱਚਿਆਂ ਦਾ ਸਰੀਰਕ ਤੌਰ ਤੇ ਫਿੱਟ ਰਹਿਣਾ ਵੀ ਬਹੁਤ ਜ਼ਰੂਰੀ ਹੈ। ਉਹਨਾਂ ਨੇ ਹਰ ਰੋਜ਼ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਯੋਗਾ ਅਤੇ ਸਰੀਰਕ ਕਸਰਤ ਕਰਨ ਦੇ ਆਦੇਸ਼ ਦਿੱਤੇ।

Related posts

Leave a Reply