ਵੱਡੀ ਖ਼ਬਰ : ਕੋਰੋਨਾ ਵਾਇਰਸ ਦੇ ਨਵੇਂ 78 ਪਾਜ਼ੇਟਿਵ ਕੇਸ, ਜ਼ਿਆਦਾਤਰ ਪੁਲਸ ਵਾਲੇ ਅਤੇ ਡਾਕਟਰ

ਜਲੰਧਰ : ਜਲੰਧਰ ‘ਚ ਕੋਰੋਨਾ ਵਾਇਰਸ ਅੱਗ ਵਾਂਗ ਫੈਲਦਾ ਜਾ ਰਿਹਾ ਹੈ ਅਤੇ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਫਿਰ ਤੋਂ ਜਲੰਧਰ ‘ਚ ਉਸ ਸਮੇਂ ਕੋਰੋਨਾ ਨੇ ਆਪਣਾ ਭਿਆਨਕ ਰੂਪ ਅਖਤਿਆਰ ਕਰ ਲਿਆ।  ਇਥੇ ਕੋਰੋਨਾ ਵਾਇਰਸ ਦੇ 78 ਪਾਜ਼ੇਟਿਵ ਕੇਸ ਸਾਹਮਣੇ ਆ ਗਏ।

ਇਨ੍ਹਾਂ ਪਾਜ਼ੇਟਿਵ ਕੇਸਾਂ ‘ਚ ਜ਼ਿਆਦਾਤਰ ਪੁਲਸ ਵਾਲੇ ਅਤੇ ਡਾਕਟਰ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 500 ਤੋਂ ਪਾਰ ਹੋ ਚੁੱਕਾ ਹੈ।

Related posts

Leave a Reply