LATEST : AIR TELL ਨੇ ਸਰਕਾਰ ਦੇ ਹੁਕਮ ‘ਤੇ ਕੁਝ ਇਲਾਕਿਆਂ ‘ਚ ਮੋਬਾਈਲ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ

ਨਵੀਂ ਦਿੱਲੀਨਾਗਰਿਕਤਾ ਕਾਨੂੰਨ ਨੂੰ ਲੈ ਕੇ ਦਿੱਲੀ ਸਣੇ ਦੇਸ਼ ਭਰ ਦੇ ਵੱਖਵੱਖ ਥਾਂਵਾਂ ‘ਤੇ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਦਿੱਲੀ ‘ਚ ਏਅਰਟੈਲ ਨੇ ਸਰਕਾਰ ਦੇ ਹੁਕਮ ‘ਤੇ ਕੁਝ ਇਲਾਕਿਆਂ ‘ਚ ਮੋਬਾਈਲ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਹੈ।

ਸੂਤਰਾਂ ਮੁਤਾਬਕ ਦਿੱਲੀ ਦੇ ਕੁਝ ਇਲਾਕਿਆਂ ‘ਚ ਮੋਬਾਈਲ ਦੇ ਨਾਲਨਾਲ ਫੋਨ ਤੇ ਐਸਐਮਐੈਸ ਸੇਵਾ ਨੂੰ ਰੋਕ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਲਗਾਤਾਰ ਹੋ ਰਹੇ ਪ੍ਰਦਰਸ਼ਨ ਕਰਕੇ ਇਹ ਫੈਸਲਾ ਲਿਆ ਗਿਆ ਹੈ ਜਿਸ ਨੂੰ ਹਾਲਾਤ ਵੇਖ ਫੇਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।

 

ਕਾਲਿੰਗਐਸਐਮਐਸ ਤੇ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰਨ ਨੂੰ ਲੈ ਕੇ ਟੈਲੀਕਾਮ ਕੰਪਨੀ ਏਅਰਟੈੱਲ ਨੇ ਮੈਸੇਜ ਜਾਰੀ ਕੀਤਾ ਹੈ। ਏਅਰਟੈੱਲ ਨੇ ਆਪਣੇ ਮੈਸੇਜ ‘ਚ ਕਿਹਾ, “ਸਰਕਾਰ ਦੇ ਹੁਕਮ ‘ਤੇ ਦਿੱਲੀ ਦੇ ਕੁਝ ਇਲਾਕਿਆਂ ‘ਚ ਕਾਲਿੰਗਐਸਐਮਐਸ ਤੇ ਮੋਬਾਈਲ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ”।

Related posts

Leave a Reply