LATEST :BIG NEWS : ਕੇਂਦਰੀ ਬੋਰਡਾਂ ਦੇ ਨਾਲ-ਨਾਲ ਸੂਬਿਆਂ ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਇੱਕ ਵੱਡੀ ਜਾਣਕਾਰੀ  ਸਾਹਮਣੇ ਆਈ

ਨਵੀਂ ਦਿੱਲੀ: : ਕੇਂਦਰੀ ਬੋਰਡਾਂ ਦੇ ਨਾਲ-ਨਾਲ ਸੂਬਿਆਂ ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਇੱਕ ਵੱਡੀ ਜਾਣਕਾਰੀ  ਸਾਹਮਣੇ ਆਈ  ਹੈ। ਸਾਲ 2021-22 ਲਈ ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਆਫਲਾਈਨ ਢੰਗ ਨਾਲ ਕਰਵਾਉਣ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਭਲਕੇ 23 ਫਰਵਰੀ 2022 ਨੂੰ ਸੁਣਵਾਈ ਹੋਵੇਗੀ।

ਵੱਖ-ਵੱਖ ਸੂਬਿਆਂ ਦੇ ਬੋਰਡ ਪ੍ਰੀਖਿਆਵਾਂ ਦੇ ਵਿਦਿਆਰਥੀਆਂ ਵੱਲੋਂ ਦਾਇਰ ਕੀਤੀ ਗਈ ਇਸ ਜਨਹਿੱਤ ਪਟੀਸ਼ਨ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਸੀਬੀਐਸਈ, ਸੀਆਈਐਸਸੀਈ, ਐਨਆਈਓਜ਼ ਅਤੇ ਰਾਜ ਬੋਰਡਾਂ ਨੂੰ ਆਫਲਾਈਨ ਪ੍ਰੀਖਿਆਵਾਂ ਕਰਵਾਉਣ ਦੀ ਬਜਾਏ ਬਦਲਵੇਂ ਢੰਗ ਨਾਲ ਮੁਲਾਂਕਣ ਕਰਵਾਉਣ ਦੇ ਹੁਕਮ ਦਿੱਤੇ ਜਾਣ।

ਵੱਖ-ਵੱਖ ਰਾਜਾਂ ਦੇ ਸੀਬੀਐਸਈ, ਸੀਆਈਐਸਸੀ ਅਤੇ ਸੀਆਈਐਸਸੀ ਦੇ ਆਈਸੀਏ, ਹਾਈ ਸਕੂਲ ਅਤੇ ਇੰਟਰਮੀਡੀਏਟ ਕਲਾਸਾਂ ਦੇ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਲਈ ਬੋਰਡ ਪ੍ਰੀਖਿਆਵਾਂ ਆਫਲਾਈਨ ਮੋਡ ਯਾਨੀ ਪ੍ਰੀਖਿਆ ਕੇਂਦਰ ‘ਤੇ ਕਰਵਾਈਆਂ ਜਾਣੀਆਂ ਹਨ। ਵਿਦਿਆਰਥੀ ਅਤੇ ਮਾਪੇ ਇਨ੍ਹਾਂ ਪ੍ਰੀਖਿਆਵਾਂ ਨੂੰ ਆਫਲਾਈਨ ਢੰਗ ਨਾਲ ਕਰਵਾਉਣ ਦਾ ਵਿਰੋਧ ਕਰ ਰਹੇ ਹਨ।

ਵਿਦਿਆਰਥੀਆਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਮਹਾਮਾਰੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਢੰਗ ਨਾਲ ਮੁਕੰਮਲ ਹੋ ਰਹੀ ਹੈ ਤਾਂ ਫਿਰ ਪ੍ਰੀਖਿਆਵਾਂ ਵੀ ਆਫ਼ਲਾਈਨ ਮੋਡ ਵਿੱਚ ਕਿਉਂ ਕਰਵਾਈਆਂ ਜਾ ਰਹੀਆਂ ਹਨ। ਅਜਿਹੇ ‘ਚ 15 ਸੂਬਿਆਂ ਦੇ ਵਿਦਿਆਰਥੀਆਂ ਵੱਲੋਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ‘ਚ ਵਿਦਿਆਰਥੀਆਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ CBSE, CISCE ਸਮੇਤ ਸੂਬਿਆਂ ਦੇ ਬੋਰਡਾਂ ਨੂੰ ਨਿਰਦੇਸ਼ ਦੇਣ ਕਿ ਪ੍ਰੀਖਿਆ ਆਫਲਾਈਨ ਮੋਡ ‘ਚ ਨਾ ਕਰਵਾਈ ਜਾਵੇ। 

Offline Board Exam 2022

 

IF POSSIBLE PLS SUBSCRIBE CHANNEL OR SHARE VIDEO

Related posts

Leave a Reply