LATEST BREAKING NEWS: ਹਾਰਨ ਦੇ ਬਾਵਜੂਦ ਵੀ ਮਨਜਿੰਦਰ ਸਿੰਘ ਸਿਰਸਾ ਹੀ ਬਣਨਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ !

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਪੀਸੀ) ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿਰਸਾ ਚੋਣ ਹਾਰ ਗਏ ਹਨ। ਮਨਜਿੰਦਰ ਸਿੰਘ ਸਿਰਸਾ ਪੰਜਾਬੀ ਬਾਗ ਵਾਰਡ 9 ਤੋਂ ਚੋਣਾਂ ਲੜ ਰਹੇ ਸਨ।

ਚੋਣ ਹਾਰਨ ਦੇ ਬਾਵਜੂਦ  ਓਹਨਾ ਦਾ ਮੁੜ ਡੀਐੱਸਜੀਪੀਸੀ ਪ੍ਰਧਾਨ ਬਣਨਾ ਲਗਭਗ ਤਹਿ ਹੈ । ਜਾਣਕਾਰੀ ਅਨੁਸਾਰ 15 ਉਮੀਦਵਾਰਾਂ ਪਿਛੇ ਇਕ ਉਮੀਦਵਾਰ ਨਾਮਜ਼ਦ ਕੀਤਾ ਜਾ ਸਕਦਾ ਹੈ ਜਦੋਂ ਕਿ ਅਕਾਲੀ ਦਲ ਕੋਲ 46 ਵਿਚੋਂ 27 ਸੀਟਾਂ ਹਨ ਅਤੇ ਕੁਝ ਹੋਰ ਉਮੀਦਵਾਰਾਂ ਦੇ ਵੀ ਅਕਾਲੀ ਦਲ ਨਾਲ ਜੁੜਣ ਦੇ ਚਰਚੇ ਹਨ।  ਅਜੇਹੀ ਹਾਲਤ ਚ 2 ਉਮੀਦਵਾਰ ਨਾਮਜਦ ਕੀਤੇ ਜਾ ਸਕਦੇ ਹਨ. ਜਿਸ ਕਰਕੇ ਮਨਜਿੰਦਰ ਸਿੰਘ ਸਿਰਸਾ ਦਾ ਰਾਹ ਹੋਰ ਵੀ ਅਸਾਂ ਹੋ ਗਿਆ ਹੈ।  ਪਾਰਟੀ ਨੂੰ ਬਹੁਮਤ ਦਿਵਾਉਣ ਦੇ ਕਾਰਣ ਵੀ ਓਹਨਾ ਦੀ ਦਾਵੇਦਾਰੀ ਨੂੰ ਕੋਈ ਆਂਚ ਆਉਂਦੀ ਨਜ਼ਰ ਨਹੀਂ ਲੱਗਦੀ।  

ਓਹਨਾ ਨੂੰ ਨਾਮਜ਼ਦ ਕਰਕੇ , ਉਮੀਦ ਪ੍ਰਗਟ ਕੀਤੀ ਜਾ ਰਹੀ ਹੈ ਕਿ  ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੇ ਇਸੇ ਭਰੋਸੇਜੋਗ ਆਗੂ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਅਜੇ ਤਕ ਜਾਰੀ ਵੋਟਿੰਗ ਅਨੁਸਾਰ, ਸ਼੍ਰੋਮਣੀ ਅਕਾਲੀ ਦਲ (ਬਾਦਲ) 46 ਸੀਟਾਂ ’ਚੋਂ 26 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਕਰ ਚੁੱਕਾ  ਹੈ।

Related posts

Leave a Reply