latest breaking : ਕੈਪਟਨ ਨੇ ਨਸ਼ੇ ਤੇ ਦੋ ਸਾਲਾਂ ਤੋਂ ਕਾਰਵਾਈ ਕਿਉਂ ਨਹੀਂ ਕੀਤੀ- ਸੁਖਬੀਰ ਬਾਦਲ

 

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਚੈਲੰਜ ਕੀਤਾ ਹੈ। ਸੁਖਬੀਰ  ਨੇ ਕਿਹਾ ਕਿ ਚੋਣਾਂ ਵੇਲੇ ਕਾਂਗਰਸ ਨੇ ਅਕਾਲੀਆਂ ‘ਤੇ ਨਸ਼ਾ ਵੇਚਣ ਦੇ ਇਲਜ਼ਾਮ ਲਾਏ ਪਰ ਉਨ੍ਹਾਂ ਨੂੰ ਸੱਤਾ ’ਚ ਆਇਆਂ ਦੋ ਸਾਲ ਹੋ ਗਏ ਹਨ ਤੇ ਇਨ੍ਹਾਂ ਦੋ ਸਾਲਾਂ ਦੌਰਾਨ ਕਿਸੇ ਵੀ ਅਜਿਹੇ ਬੰਦੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਸੁਖਬੀਰ ਨੇ ਕਿਹਾ ਕਿ ਦੋ ਸਾਲ ਤੋਂ ਕੈਪਟਨ ਮੁੱਖ ਮੰਤਰੀ ਹਨ, ਪੁਲਿਸ ਤੇ ਪ੍ਰਸ਼ਾਸਨ ਵੀ ਉਨ੍ਹਾਂ ਦਾ ਹੈ ਪਰ ਹਾਲੇ ਤਕ ਉਨ੍ਹਾਂ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਕੋਈ ਅਕਾਲੀ ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਮੁੱਖ ਮੰਤਰੀ ’ਤੇ ਇਲਜ਼ਾਮ ਲਾਇਆ ਕਿ ਉਹ  ਰੌਲ਼ਾ ਪਾਉਂਦੇ ਹਨ।

ਬਾਦਲ ਨੇ ਕਿਹਾ ਕਿ ਕੈਪਟਨ ਤਾਂ ਲੋਕਾਂ ਨੂੰ ਮਿਲਦੇ ਵੀ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਉਹ ਡਿਪਟੀ ਸੀਐਮ ਸੀ ਤਾਂ ਜਿਹੜਾ ਡੀਐਸਪੀ ਉਨ੍ਹਾਂ ਦੀ ਸਿਕਿਉਰਿਟੀ ਵਿੱਚ ਹੁੰਦਾ ਸੀ, ਉਹੀ ਹੁਣ ਕੈਪਟਨ ਅਮਰਿੰਦਰ ਦੀ ਸਿਕਿਉਰਿਟੀ ਵਿੱਚ ਹੈ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਉਸ ਡੀਐਸਪੀ ਨਾਲ ਮੁਲਾਕਾਤ ਹੋਈ ਸੀ। ਡੀਐਸਪੀ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਮੁੱਖ ਮੰਤਰੀ ਨੇ ਕਿਸੇ ਨਾਲ ਮੁਲਾਕਾਤ ਹੀ ਨਹੀਂ ਕੀਤੀ।

Related posts

Leave a Reply