LATEST – BUREAU ASHWANI ::> ਪੰਜਾਬ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਦੀ ਤਨਖਾਹ ਵਿਚ ਕਟੌਤੀ ਕਰਨ ਦੇ ਸੁਝਾਅ ਦਾ ਵਿਰੋਧ ਕੀਤਾ ਜਾਵੇਗਾ – ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ


ਗੁਰਦਾਸਪੁਰ 18 ਅਪ੍ਰੈਲ ( ਅਸ਼ਵਨੀ ) :-
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਲੋਂ ਜੋ ਸੁਝਾਅ ਦਿਤਾ ਗਿਆ ਹੈ ਕਿ ਕਰੋਨਾਵਾਰਿਸ ਵਿਰੁੱਧ ਜੋ ਲੜਾਈ ਲੜੀ ਜਾ ਰਹੀ ਹੈ ਇਸ ਨਾਲ ਜੋ ਆਰਥਿਕ ਸੰਕਟ ਆਇਆ ਹੈ ਇਸ ਨੂੰ ਦੂਰ ਕਰਨ ਲਈ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿਚੋਂ ਕਟੌਤੀ ਕੀਤੀ ਜਾਵੇ ।ਇਹ ਕਟੌਤੀ ਏ , ਬੀ , ਸੀ , ਅਤੇ ਡੀ ਗਰੁੱਪ ਅਨੁਸਾਰ ਕਰਮਵਾਰ 30%,20%,10% ਹੈ ।ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਜਿਲਾ ਗੁਰਦਾਸਪੁਰ ਦੇ ਪਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਜਨਰਲ ਸਕੱਤਰ ਨੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਦਾ ਡੀਏ ਜੋ 25%ਬਣਦਾ ਹੈ ਸਰਕਾਰ ਦਬ ਕੇ ਬੈਠੀ ਹੈ ।ਇਸ ਤੋਂ ਇਲਾਵਾ ਡੀ ਏ ਦਾ ਬਕਾਇਆ ਲੱਖਾਂ ਰੁਪਏ ਦਾ ਸਰਕਾਰ ਨੇ ਅਜੇ ਤੱਕ ਨਹੀਂ ਦਿੱਤਾ ।ਪੇ ਕਮਿਸ਼ਨ ਦੀ ਰਿਪੋਰਟ ਜਾਰੀ ਨਹੀਂ ਕੀਤੀ ਗਈ ।।ਇਸ ਕਰਕੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਆਪਕਾਂ ਤੇ ਵਿਤੀ ਬੋਝ ਨਾ ਪਾਇਆ ਜਾਵੇ ।ਜਥੇਬੰਦੀ ਮੰਗ ਕਰਦੀ ਹੈ ਕਿ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜੋ ਵੱਡੀਆਂ ਸਬਸਿਡੀਆਂ ਲੈਂਦੇ ਹਨ ਉਹਨਾਂ ਤੋਂ ਇਸ ਮੋਕੇ ਵਿਤੀ ਸਹਾਇਤਾ ਲੈਣੀ ਚਾਹੀਦੀ ਹੈ ।ਜੋ ਵਿਧਾਇਕ ਜਾਂ ਐਮ ਪੀ ਇਕ ਤੋਂ ਵੱਧ ਪੈਨਸ਼ਨ ਲੈਂਦਾ ਹੈ ਉਸਨੂੰ ਵੀ ਵਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ।ਜਥੇਬੰਦੀ ਮੰਗ ਕਰਦੀ ਹੈ ਕਿ ਮੁਲਾਜ਼ਮਾਂ ਤੇ ਸਰਤ ਨਾ ਲਗਾਈ ਜਾਵੇ ਜਥੇਬੰਦੀ ਦੀ ਸੂਬਾ ਕਮੇਟੀ ਜੋ ਫੈਸਲਾ ਕਰੇਗੀ ਉਸਨੂੰ ਲਾਗੂ ਕੀਤਾ ਜਾਵੇਗਾ।ਇਸ ਮੌਕੇ ਉਪਕਾਰ ਸਿੰਘ ਵਡਾਲਾ ਬਾਂਗਰ,ਡਾ ਸਤਿੰਦਰ ਸਿੰਘ,ਗੁਰਦਿਆਲ ਚੰਦ,ਸੁਖਜਿੰਦਰ ਸਿੰਘ,ਰਾਜਿੰਦਰ ਸਰਮਾ,ਸਤਨਾਮ ਸਿੰਘ,ਜਾਮੀਤਰਾਜ,ਦਵਿੰਦਰ ਸਿੰਘ ਬਾਠ,ਹਰਦੀਪ ਰਾਜ,ਵਰਗਿਸ਼ ਸਲਾਮਤ ਆਦਿ ਹਾਜ਼ਰ ਸਨ ।

Related posts

Leave a Reply