LATEST : BUREAU ASHWANI ::> ਜਮਹੂਰੀ ਅਧਿਕਾਰ ਸਭਾ ਪੰਜਾਬ ਫ਼ੋਟੋਜਰਨਲਿਸਟ ਮਸਰਤ ਜ਼ਾਹਰਾ ਖਿ਼ਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ

ਜਮਹੂਰੀ ਅਧਿਕਾਰ ਸਭਾ ਪੰਜਾਬ ਫ਼ੋਟੋਜਰਨਲਿਸਟ ਮਸਰਤ ਜ਼ਾਹਰਾ  ਖਿ਼ਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ

ਗੁਰਦਾਸਪੁਰ 20 ਅਪ੍ਰੈਲ ( ਅਸ਼ਵਨੀ )

:- ਜਮਹੂਰੀ ਅਧਿਕਾਰ ਸਭਾ ਪੰਜਾਬ ਫ਼ੋਟੋਜਰਨਲਿਸਟ ਖਿ਼ਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਪ੍ਰੈਸ ਿਬਆਨ ਜਾਰੀ ਕਰਦੇ ਹੋਏ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ ਅਤੇ ਜਨਰਲ ਸਕੱਤਰ ਡਾਕਟਰ ਜਗਮੋਹਨ ਿਸੰਘ ਅਤੇ ਪ੍ਰੈਸ ਸਕੱਤਰ ਬੂਟਾ ਿਸੰਘ ਨੇ ਿਕਹਾ ਿਕ ਇਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲਾ ਤਾਂ ਹੈ ਹੀ, ਇਸ ਦਾ ਅਸਲ ਮਨੋਰਥ ਫ਼ੋਟੋਜਰਨਲਿਸਟ ਨੂੰ ਕਸ਼ਮੀਰ ਦੀ ਹਕੀਕਤ ਨੂੰ ਤਸਵੀਰਾਂ ਰਾਹੀਂ ਪੇਸ਼ ਕਰਨ ਤੋਂ ਰੋਕਣਾ ਹੈ। ਇਸ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਂਦੇ ਹੋਏ ਮੰਗ ਕਰਨੀ ਚਾਹੀਦੀ ਹੈ ਕਿ ਜ਼ਾਹਰਾ ਵਿਰੁੱਧ ਦਰਜ ਪਰਚਾ ਤੁਰੰਤ ਰੱਦ ਕੀਤਾ ਜਾਵੇ, ਜੰਮੂ-ਕਸ਼ਮੀਰ ਵਿਚ ਮੀਡੀਆ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲੇ ਬੰਦ ਕੀਤੇ ਜਾਣ ਅਤੇ ਜੰਮੂ-ਕਸ਼ਮੀਰ ਉੱਪਰ ਅਗਸਤ ਮਹੀਨੇ ਤੋਂ ਥੋਪਿਆ ਲੌਕਡਾਊਨ ਤੁਰੰਤ ਖ਼ਤਮ ਕਰਕੇ ਜੰਮੂ-ਕਸ਼ਮੀਰ ਦਾ ਸਵੈਨਿਰਣੇ ਦਾ ਹੱਕ ਬਹਾਲ ਕੀਤਾ ਜਾਵੇ ।
              ਿਬਆਨ ਰਾਹੀਂ ਿਕਹਾ ਿਗਆ ਹੈ ਿਕ ਦੀ ਕਸ਼ਮੀਰ ਮਾਨੀਟਰ ਦੀ ਰਿਪੋਰਟ ਅਨੁਸਾਰ ਕਸ਼ਮੀਰੀ ਫ਼ੋਟੋਜਰਨਲਿਸਟ ਮਸਰਤ ਜ਼ਾਹਰਾ ਉੱਪਰ ਜੰਮੂ-ਕਸ਼ਮੀਰ ਪੁਲਿਸ ਵੱਲੋਂ ਯੂ.ਏ.ਪੀ.ਏ. (ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ) ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਸ ਉੱਪਰ ਸੋਸ਼ਲ ਮੀਡੀਆ ਉੱਪਰ ‘ਰਾਸ਼ਟਰ ਵਿਰੋਧੀ’ ਪੋਸਟਾਂ ਪਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ। ਸਾਈਬਰ ਥਾਣੇ ਦਾ ਕਹਿਣਾ ਹੈ ਕਿ ਉਸ ਦੀਆਂ ਪੋਸਟਾਂ ਨੌਜਵਾਨਾਂ ਨੂੰ ਵਰਗਾਉਣ ਅਤੇ ਪਬਲਿਕ ਅਮਨ-ਅਮਾਨ ਭੰਗ ਕਰਨ ਦੇ ਜੁਰਮਾਂ ਨੂੰ ਉਕਸਾਉਣ ਵਾਲੀਆਂ ਹਨ। ਇਹ ਵੀ ਕਿ ਉਸ ਦੀਆਂ ਪੋਸਟਾਂ ਲਾਅ ਐਂਡ ਆਰਡਰ ਦੀ ਸਮੱਸਿਆ ਖੜ੍ਹੀ ਕਰ ਸਕਦੀਆਂ ਹਨ। ਇਹ ਗ਼ੌਰਤਲਬ ਹੈ ਕਿ ਜ਼ਾਹਰਾ ਉੱਘੀ ਫ਼ੋਟੋਜਰਨਲਿਸਟ ਹੈ ਜਿਸ ਦੀ ਫ਼ੋਟੋਗ੍ਰਾਫ਼ੀ ਅਲ-ਜਜ਼ੀਰਾ, ਦੀ ਕੈਰਵਾਂ, ਦੀ ਕਵਿੰਟ, ਟੀਆਰਟੀ ਵਰਲਡ ਅਤੇ ਦੇਸ਼-ਬਦੇਸ਼ ਦੀਆਂ ਹੋਰ ਉੱਘੇ ਮੀਡੀਆ ਅਦਾਰਿਆਂ ਵੱਲੋਂ ਛਾਪੀ ਜਾਂਦੀ ਰਹੀ ਹੈ।

Related posts

Leave a Reply