LATEST ::> BUREAU RAJAN -ਪਠਾਨਕੋਟ ਵਾਸੀਆਂ ਨੂੰ ਵਟਸਐਪ ਜ਼ਰੀਏ ਮਿਲਣਗੀਆਂ ਜ਼ਰੂਰੀ ਵਸਤਾਂ April 20, 2020April 20, 2020 Adesh Parminder Singh RAJINDER RAJANBUREAUPATHANKOTCANADIAN DOABA TIMES ਪਠਾਨਕੋਟ ਵਾਸੀਆਂ ਨੂੰ ਵਟਸਐਪ ਜ਼ਰੀਏ ਮਿਲਣਗੀਆਂ ਜ਼ਰੂਰੀ ਵਸਤਾਂ• ਸਮਾਜਿਕ ਵਿੱਥ ਦੀ ਜ਼ਰੂਰਤ ਅਤੇ ਵਸਤਾਂ ਦੀ ਆਸਾਨ ਪ੍ਰਾਪਤੀ ਲਈ ਵਟਸਐਪ ਪ੍ਰਣਾਲੀ ਦਾ ਕੀਤਾ ਆਗਾਜ਼• ਵਟਸਐਪ ਨੰਬਰ 70091 83954 ਰਾਹੀਂ ਦਿੱਤੀ ਜਾ ਰਹੀ ਹੈ ਸਹੂਲਤਪਠਾਨਕੋਟ: 20 ਅਪਰੈਲ: ਪਠਾਨਕੋਟ ਵਿੱਚ ਆਨਲਾਈਨ ਆਡਰ ਦੀ ਸੁਵਿਧਾ ਨੂੰ ਹੋਰ ਆਸਾਨ ਕਰਨ ਲਈ ਇੱਕ ਵਟਸਐਪ ਪ੍ਰਣਾਲੀ ਦਾ ਆਰੰਭ ਕੀਤਾ ਗਿਆ ਹੈ। ਜ਼ਿਲ•ਾ ਵਾਸੀ ਇਸ ਸਹੂਲਤ ਦਾ ਲਾਭ 70091 83954 ਨੰਬਰ ‘ਤੇ ਵਟਸਐਪ ਪਲੇਟਫਾਰਮ ਦੀ ਵਰਤੋਂ ਕਰਕੇ ਲੈ ਸਕਦੇ ਹਨ। ਇਸ ਪ੍ਰਣਾਲੀ ਜ਼ਰੀਏ ਜ਼ਿਲ•ੇ ਦੇ ਨਾਗਰਿਕ ਜ਼ਰੂਰੀ ਵਸਤਾਂ ਦੀਆਂ ਆਪਣੀਆਂ ਰੋਜ਼ਮਰ•ਾ ਦੀਆਂ ਜ਼ਰੂਰਤਾਂ ਲਈ ਆਰਡਰ ਦੇ ਸਕਦੇ ਹਨ।ਜ਼ਰੂਰੀ ਵਸਤਾਂ ਸਬੰਧੀ ਨੋਡਲ ਅਧਿਕਾਰੀ ਡਾ. ਸੰਜੀਵ ਤਿਵਾੜੀ, ਜੋ ਕਿ ਵਣ ਮੰਡਲ ਅਧਿਕਾਰੀ ਪਠਾਨਕੋਟ ਹਨ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਣਾਲ ਲੋਕਾਂ ਲਈ ਡੋਰ ਟੂ ਡੋਰ ਸ਼ੁਰੂ ਕੀਤੀ ਸੁਵਿਧਾ ਨੂੰ ਹੋਰ ਆਸਾਨ ਬਣਾਏਗੀ। ਇਹ ਸਵੈਚਾਲਿਤ ਵਟਸਐਪ ਪਲੇਟਫਾਰਮ ਜਿੱਥੇ ਸਮਾਜਿਕ ਵਿੱਥ ਦੀ ਜ਼ਰੂਰਤ ਨੂੰ ਕਾਇਮ ਰੱਖ ਰਿਹਾ ਹੈ, ਉੱਥੇ ਹੀ ਨਾਗਰਿਕਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੋਵਾਂ ਲਈ ਬਹੁਤ ਹੀ ਆਸਾਨ ਢੰਗ ਨਾਲ ਕੰਮ ਕਰਦਾ ਹੈ। ਲੋਕ ਪ੍ਰਵਾਨਗੀ ਪ੍ਰਾਪਤ ਪ੍ਰਚੂਨ ਵਿਕਰੇਤਾਵਾਂ ਨੂੰ ਸੇਵਾਵਾਂ ਲਈ ਸਾਂਝੇ ਵਟਸਐਪ ਨੰਬਰ ‘ਤੇ ਹੋਮ ਡਲਿਵਰੀ ਜਾਂ ਵਸਤਾਂ ਖੁਦ ਲਿਜਾਣ ਲਈ ਬੇਨਤੀ ਕਰ ਸਕਦੇ ਹਨ।ਇਸ ਪ੍ਰਣਾਲੀ ਰਾਹੀਂ ਆਰਡਰ ਦੇਣ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਲੋਕ ਆਪਣੇ ਸਿਰਨਾਵੇਂ ਸਮੇਤ ਲੋੜੀਂਦੀਆਂ ਵਸਤਾਂ ਬਾਰੇ ਕਾਗਜ਼ ‘ਤੇ ਲਿਖ ਕੇ ਫੋਟੋ ਖਿੱਚ ਕੇ ਜਾਂ ਟਾਈਪ ਕਰਕੇ ਵਟਸਐਪ ‘ਤੇ ਭੇਜ ਸਕਦੇ ਹਨ। ਨਾਗਰਿਕ ਇਨ•ਾਂ ਵਸਤਾਂ ਦੀ ਪ੍ਰਾਪਤੀ ਲਈ ਯੂ.ਪੀ.ਆਈ. ਜ਼ਰੀਏ ਜਾਂ ਕੈਸ਼ ਆਨ ਡਿਲਿਵਰੀ ਜਾਂ ਦੁਕਾਨ ‘ਤੇ ਜਾ ਕੇ ਭੁਗਤਾਨ ਕਰ ਸਕਦੇ ਹਨ। ਇਹ ਸੁਵਿਧਾ ਪ੍ਰਚੂਨ ਵਿਕਰੇਤਾ ਵੱਲੋਂ ਸਿਰਫ ਨਾਗਰਿਕਾਂ ਨੂੰ ਦਿੱਤੀ ਜਾਣੀ ਹੈ ਅਤੇ ਪ੍ਰਚੂਨ ਵਪਾਰੀ ਇਸ ਪਲੇਟਫਾਰਮ ਦੀ ਵਰਤੋਂ ਥੋਕ ਵਿਕਰੇਤਾਵਾਂ ਨੂੰ ਕੋਈ ਆਰਡਰ ਦੇਣ ਲਈ ਨਹੀਂ ਕਰ ਸਕਣਗੇ।ਪ੍ਰਚੂਨ ਵਿਕਰੇਤਾ ਪ੍ਰਾਪਤ ਕੀਤੀ ਲੋੜੀਂਦੀਆਂ ਵਸਤਾਂ ਦੀ ਸੂਚੀ ਨੂੰ ਵੇਖੇਗਾ ਅਤੇ ਪੁਸ਼ਟੀ ਕਰੇਗਾ ਕਿ ਕੀ ਉਹ ਇਹ ਚੀਜ਼ਾਂ ਪ੍ਰਦਾਨ ਕਰ ਸਕਦਾ ਹੈ। ਪ੍ਰਚੂਨ ਵਿਕਰੇਤਾ ਵਸਤਾਂ ਦਾ ਬਿੱਲ, ਵਸਤਾਂ ਦੇ ਵੇਰਵਿਆਂ ਸਮੇਤ ਗਾਹਕ ਨਾਲ ਵਟਸਐਪ ਜ਼ਰੀਏ ਸਾਂਝਾ ਕੀਤਾ ਕਰੇਗਾ। ਗਾਹਕ ਵੱਲੋਂ ਕੀਮਤ ਪੜ• ਕੇ ਸਹਿਮਤੀ ਦੇਵੇਗਾ। ਜੇਕਰ ਵਿਕਰੇਤਾ ਸੂਚੀ ਅਨੁਸਾਰ ਵਸਤਾਂ ਪ੍ਰਦਾਨ ਨਾ ਕਰ ਸਕਦਾ ਹੋਵੇ ਜਾਂ ਗਾਹਕ ਕੀਮਤ ਨਾਲ ਸਹਿਮਤ ਨਾ ਹੋਵੇ, ਤਾਂ ਸੂਚੀ ਨੇੜਲੇ ਕਿਸੇ ਹੋਰ ਵਿਕਰੇਤਾ ਨੂੰ ਭੇਜੀ ਜਾਏਗੀ। ਇਸ ਪ੍ਰਣਾਲੀ ਰਾਹੀਂ ਗਾਹਕ, ਵਿਕਰੇਤਾ ਨੂੰ ਯੂ.ਪੀ.ਆਈ. ਜਾਂ ਕੈਸ਼ ਆਨ ਡਿਲਿਵਰੀ ਜ਼ਰੀਏ ਭੁਗਤਾਨ ਕਰ ਸਕਦਾ ਹੈ।ਗਾਹਕ ਦੀ ਪੁਸ਼ਟੀ ਹੋਣ ‘ਤੇ, ਆਰਡਰ ਰਿਟੇਲਰ ਦੁਆਰਾ ਪੈਕ ਕਰ ਦਿੱਤਾ ਜਾਵੇਗਾ। ਪ੍ਰਚੂਨ ਵਿਕਰੇਤਾ ਇਹ ਵੀ ਦੱਸ ਸਕਦਾ ਹੈ ਕਿ ਉਹ ਹੋਮ ਡਲਿਵਰੀ ਨੂੰ ਸਵੀਕਾਰ ਕਰ ਰਿਹਾ ਹੈ ਜਾਂ ਉਹ ਚਾਹੁੰਦਾ ਹੈ ਕਿ ਗਾਹਕ ਖੁਦ ਉਸਦੀ ਦੁਕਾਨ ਤੋਂ ਵਸਤਾਂ ਲੈ ਕੇ ਜਾਵੇ ਅਤੇ ਡਿਲਿਵਰੀ ਜਾਂ ਪਿਕਅੱਪ ਲਈ ਸਮਾਂ ਵੀ ਨਿਰਧਾਰਤ ਕਰ ਸਕਦਾ ਹੈ। ਵਸਤਾਂ ਸਿਰਫ ਉਦੋਂ ਹੀ ਡਿਲਿਵਰ ਹੋਈਆਂ ਮੰਨੀਆਂ ਜਾਣਗੀਆਂ। ਜਦੋਂ ਉਪਭੋਗਤਾ ਸਫਲਤਾਪੂਰਵਕ ਉਸਨੂੰ ਸਵੀਕਾਰ ਕਰ ਲਵੇਗਾ।ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਪੰਜਾਬ ‘ਚ 3 ਮਈ ਤੱਕ ਕਰਫਿਊ/ਲਾਕਡਾਊਨ ਹੈ। ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ। ਪੰਜਾਬ ਸਰਕਾਰ ਪੈਦਾ ਹੋਏ ਇਨ•ਾਂ ਹਾਲਾਤਾਂ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਘਰ-ਘਰ ਪਹੁੰਚਾਉਣਾ ਯਕੀਨੀ ਬਣਾ ਰਹੀ ਹੈ। ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ•ਾ ਪ੍ਰਸ਼ਾਸਨ ਨੇ ਹੱਲ ਕੱਢਿਆ ਹੈ, ਜਿਸ ਰਾਹੀਂ ਲੋਕ ਲੋੜ ਅਨੁਸਾਰ ਜ਼ਰੂਰੀ ਵਸਤਾਂ ਨੂੰ ਸਰਲ, ਸੁਰੱਖਿਅਤ ਅਤੇ ਪ੍ਰਭਾਵੀ ਢੰਗ ਨਾਲ ਪ੍ਰਾਪਤ ਕਰ ਸਕਦੇ ਹਨ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...