LATEST ::> BUREAU SANDEEP VIRDI -ਪੁਲਿਸ ਵਲੋਂ ਨਜ਼ਾਇਜ ਸ਼ਰਾਬ ਦੀਆਂ 33 ਪੇਟੀਆਂ ਸਮੇਤ ਦੋ ਕਾਬੂ

ਪੁਲਿਸ ਵਲੋਂ ਨਜ਼ਾਇਜ ਸ਼ਰਾਬ ਦੀਆਂ 33 ਪੇਟੀਆਂ  ਸਮੇਤ ਦੋ ਕਾਬੂ  
 
ਜਲੰਧਰ -( ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ )
   ਕਮਿਸ਼ਨਰੇਟ ਪੁਲਿਸ ਵਲੋਂ 33 ਨਜ਼ਾਇਬ ਸ਼ਰਾਬ ਦੀਆਂ ਪੇਟੀਆਂ ਸਮੇਤ  ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 
   ਦੋਸੀਆਂ ਦੀ ਪਹਿਚਾਣ ਅਮਿਤ ਅਰੋੜਾ (28) ਵਿੱਜ ਨਗਰ ਅਤੇ ਟਿੰਕੂ ਕੁਮਾਰ (25) ਪੱਕਾ ਬਾਗ ਵਲੋਂ ਹੋਈ ਹੈ ਅਤੇ ਤੀਜੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 
  ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਚਨਾ ਦੇ ਅਧਾਰ ‘ਤੇ ਪੁਲਿਸ ਪਾਰਟੀ ਵਲੋਂ ਗਾਜ਼ੀਗੁੱਲਾ ਚੌਕ ਵਿਖੇ ਵਿਸ਼ੇਸ਼ ਜਾਂਚ ਦੌਰਾਨ ਵਰਨਾ ਕਾਰ (ਪੀ.ਬੀ.08-ਡੀ.ਐਕ.4200) ਨੂੰ ਜਾਂਚ ਲਈ ਰੋਕਿਆ ਗਿਆ। ਕਾਰ ਨੂੰ ਅਮਿਤ ਚਲਾ ਰਿਹਾ ਸੀ ਅਤੇ ਉਸ ਪਾਸੋਂ 17 ਪੇਟੀਆਂ  ਪੰਜਾਬ ਕਿੰਗ ਵਿਸਕੀ ਦੇ ਬਰਾਮਦ ਕੀਤੇ ਗਏ ਜੋ ਉਹ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਨ ਜਾ ਰਿਹਾ ਸੀ। 
   ਉਨ•ਾਂ ਦੱਸਿਆ ਕਿ ਇਕ ਮੋਤਾ ਸਿੰਘ ਨਗਰ ਮਾਰਕਿਟ ਵਿੱਚ ਇਕ ਹੋਰ ਪੁਲਿਸ ਪਾਰਟੀ ਨੇ ਗੁਪਤਾ ਸੂਚਨਾ ਮਿਲੀ ਸੀ ਕਿ ਟਿੰਕੂ ਕੁਮਾਰ ਜੋ ਕਿ ਨਜ਼ਾਇਜ ਸ਼ਰਾਬ ਵੇਚਣ ਵਿੱਚ ਸ਼ਾਮਿਲ ਸੀ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ  ਚਿੱਟੀ ਸਵਿਫ਼ਟ ਕਾਰ (ਪੀ.ਬੀ. 08-ਏ.ਜ਼ੈਡ 6970 ) ਚਲਾ ਰਿਹਾ ਸੀ ਤੇ ਉਸ ਦੀ ਕਾਰ ਵਿਚੋਂ 4 ਪੇਟੀਆਂ  ਇੰਪੀਰੀਅਲ ਬਲਿਊ ਵਿਸਕੀ ਦੇ ਬਰਾਮਦ ਕੀਤੇ ਗਏ।  
   ਉਨ•ਾਂ ਅੱਗੇ ਦੱਸਿਆ ਕਿ ਇਸੇ ਤਰ•ਾਂ ਅਜੀਤ ਨਗਰ ਵਿੱਚ ਗਸ਼ਤ ਕਰਦਿਆਂ ਪੁਲਿਸ ਪਾਰਟੀ ਨੂੰ ਹੌਂਡਾ ਸਿਟੀ ਕਾਰ (ਐਚ.ਆਰ. 01-ਐਮ. 9911) ਕੰਧ ਵਿੱਚ ਵੱਜੀ ਮਿਲੀ। ਪੁਲਿਸ ਕਰਮੀਆਂ ਵਲੋਂ ਇਸ ਕਾਰ ਵਿਚੋਂ 12 ਪੇਟੀਆਂ ਪੰਜਾਬ ਕੈਸ਼ ਵਿਸਕੀ ਦੇ ਬਰਾਮਦ ਹੋਏ। ਪੁਲਿਸ ਪਾਰਟੀ ਵਲੋਂ ਕਾਰ ਵਿਚੋਂ ਬਰਾਮਦ ਹੋਈ ਸ਼ਰਾਬ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। 
  ਭੁੱਲਰ ਨੇ ਦੱਸਿਆ ਕਿ ਭਾਰਤੀ ਦੰਡਾਵਾਲੀ ਦੀ ਧਾਰਾ 188 ਅਤੇ ਆਬਕਾਰੀ ਐਕਟ 61,1 ਅਤੇ 14 ਤਹਿਤ ਦਰਜ਼ ਕੀਤੇ ਗਏ ਹਨ।
Sandeep Singh Virdi
Bureau Chief
Jalandhar   
MOB:. 98762- 26010

     

Related posts

Leave a Reply