LATEST CANADIAN DOABA TIMES : ਕਰਫਿਊ ‘ਚ ਫਸੀ ਵਿਦੇਸ਼ੀ ਮੂਲ ਦੀ ਲੜਕੀ ਦੀ ਡਿਪਟੀ ਕਮਿਸ਼ਨਰ ਨੇ ਫੜੀ ਬਾਂਹ, ਆਪਣੇ ਖਰਚੇ ‘ਤੇ ਕੀਤਾ ਦਿੱਲੀ ਲਈ ਰਵਾਨਾ

ਕਰਫਿਊ ‘ਚ ਫਸੀ ਵਿਦੇਸ਼ੀ ਮੂਲ ਦੀ ਲੜਕੀ ਦੀ ਡਿਪਟੀ ਕਮਿਸ਼ਨਰ ਨੇ ਫੜੀ ਬਾਂਹ, ਆਪਣੇ ਖਰਚੇ ‘ਤੇ ਕੀਤਾ ਦਿੱਲੀ ਲਈ ਰਵਾਨਾ
-ਦਿੱਲੀ ‘ਚ ਠਹਿਨ ਲਈ ਕਰਵਾਇਆ ਪ੍ਰਬੰਧ
ਹੁਸ਼ਿਆਰਪੁਰ, 28 ਮਾਰਚ (ADESH, YOGESH GARHDIWALA):
 ਵਿਦੇਸ਼ੀ ਮੂਲ ਦੀ ਇਕ ਲੜਕੀ ਜੋ ਇਥਂੋ ਦੇ ਇਕ ਨਿੱਜੀ ਹੋਟਲ ਵਿੱਚ ਰਹਿ ਰਹੀ ਸੀ, ਨੂੰ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਸਹੀ ਸਲਾਮਤ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਲੜਕੀ ਘੰਟਾ ਘਰ ਨੇੜੇ ਇਹ ਨਿੱਜੀ ਹੋਟਲ ਵਿੱਚ ਰਹਿ ਰਹੀ ਸੀ ਅਤੇ ਕਾਫ਼ੀ ਪ੍ਰੇਸ਼ਾਨ ਸੀ। ਜਦੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੇ ਧਿਆਨ ਵਿੱਚ ਆਇਆ ਤਾਂ ਉਨ•ਾਂ ਨੇ ਤੁਰੰਤ ਇਸ ਲੜਕੀ ਦੀ ਮਦਦ ਕੀਤੀ। ਲੜਕੀ ਨੂੰ ਜਿਥੇ ਕਰਫਿਊ ਪਾਸ ਸਮੇਤ ਗੱਡੀ ਦਾ ਪ੍ਰਬੰਧ ਕਰਵਾਇਆ, ਉਥੇ ਦਿੱਲੀ ਵਿੱਚ ਸਟੇਅ ਦਾ ਵੀ ਪ੍ਰਬੰਧ ਕਰਵਾਇਆ ਗਿਆ, ਤਾਂ ਜੋ ਇਸ ਲੜਕੀ ਨੂੰ ਕਿਸੇ ਵੀ ਤਰ•ਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। 

ਓਲਿਆ ਨਾਂ ਦੀ ਇਹ ਲੜਕੀ 22 ਜਨਵਰੀ ਨੂੰ ਭਾਰਤ ਆਈ ਸੀ ਅਤੇ ਵੱਖ-ਵੱਖ ਜਗ•ਾ ‘ਤੇ ਜਾਣ ਤੋਂ ਬਾਅਦ 5 ਫਰਵਰੀ ਨੂੰ ਹੁਸ਼ਿਆਰਪੁਰ ਪਹੁੰਚੀ। ਇਸ ਉਪਰੰਤ ਪਾਲਮਪੁਰ ਅਤੇ ਧਰਮਸ਼ਾਲਾ ਹੋਣ ਤੋਂ ਬਾਅਦ 20 ਮਾਰਚ ਤੋਂ ਹੁਸ਼ਿਆਰਪੁਰ ਵਿਖੇ ਕਰਫਿਊ ਕਾਰਨ ਰੁਕੀ ਹੋਈ ਸੀ। ਲੜਕੀ ਮੁਤਾਬਕ ਉਹ ਹੁਸ਼ਿਆਰਪੁਰ ਵਿਖੇ ਮੈਡੀਟੇਸ਼ਨ ਆਦਿ ਲਈ ਹਮੇਸ਼ਾਂ ਆਉਂਦੀ ਰਹਿੰਦੀ ਹੈ। ਜਦੋਂ ਇਸ ਲੜਕੀ ਸਬੰਧੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਮਾਮਲਾ ਆਇਆ ਤਾਂ ਉਨ•ਾਂ ਨੇ ਇਸ ਦੀ ਬਾਂਹ ਫੜੀ ਅਤੇ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਕੀਤੇ ਇਸ ਉਪਰਾਲੇ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।

Related posts

Leave a Reply