LATEST- CANADIAN DOABA TIMES : ਪੰਜਾਬ ਦੇ ਸੈਕਟਰੀ ਕ੍ਰਿਸਨ ਕੁਮਾਰ ਵੱਲੋ ਉਤਸਾਹਿਤ ਕਰਨ ਤੇ ਸਵੈ ਇੱਛਾ ਨਾਲ ਬੱਚਿਆ ਨੂੰ ਆਨ ਲਾਈਨ ਸਿੱਖਿਆ ਦੇਣ ਦਾ ਕੰਮ ਜੰਗੀ ਪੱਧਰ ਤੇ ਆਰੰਭ April 8, 2020 Adesh Parminder Singh ਸਰਕਾਰੀ ਸਕੂਲ ਦੀਆਂ ਆਨ-ਲਾਈਨ ਕਲਾਸਾਂ ਵਿਦਿਆਰਥੀਆਂ ਲਈ ਬਣੀਆਂ ਵਰਦਾਨ।ਅਧਿਆਪਕਾਂ ਵੱਲੋ ਵਿਦਿਆਰਥੀਆਂ ਨੂੰ ਕਰਵਾਈ ਜਾ ਰਹੀ ਆਨ-ਲਾਈਨ ਪੜ•ਾਈ ਵਧੀਆਂ ਉਪਰਾਲਾ : ਡੀ.ਈ.ਓ. ਸੰਜੀਵ ਗੌਤਮ।ਪਠਾਨਕੋਟ 8 ਅਪ੍ਰੈਲ (RAJINDER RAJAN BUREAU CHIEF ) ਕੋਵਿਡ 19 ਕਰੋਨਾ ਮਹਾਮਾਰੀ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋ ਪੂਰੇ ਭਾਰਤ ਵਿੱਚ ਲਾਕਡਾਊਨ ਤੇ ਸੂਬਾ ਸਰਕਾਰ ਵੱਲੋਂ ਕਰਫਿਊ ਲਗਾਉਣ ਕਰਨ ਸਾਰੀਆਂ ਵਿਦਿਅਕ ਸੰਸਥਾਵਾਂ ਬੰਦ ਹਨ। ਇਸ ਦੇ ਚੱਲਦਿਆਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਪੰਜਾਬ ਦੇ ਸੈਕਟਰੀ ਕ੍ਰਿਸਨ ਕੁਮਾਰ ਵੱਲੋ ਉਤਸਾਹਿਤ ਕਰਨ ਤੇ ਸਵੈ ਇੱਛਾ ਨਾਲ ਬੱਚਿਆ ਨੂੰ ਆਨ ਲਾਈਨ ਸਿੱਖਿਆ ਦੇਣ ਦਾ ਕੰਮ ਜੰਗੀ ਪੱਧਰ ਤੇ ਆਰੰਭ ਦਿੱਤਾ ਹੈ ਤਾਂ ਜੋ ਨਵੇਂ ਸੈਸਨ ਵਿੱਚ ਬੱਚਿਆ ਦੀ ਪੜ•ਾਈ ਪ੍ਰਭਾਵਿਤ ਨਾ ਹੋ ਸਕੇ। ਇਹਨਾਂ ਸਬਦਾਂ ਦਾ ਪ੍ਰਗਟਾਵਾ ਡੀ.ਈ.ਓ. ਐਲੀ: ਇੰਜੀ ਸੰਜੀਵ ਗੌਤਮ ਨੇ ਜੂਮ ਐਪ ਤੇ ਜਿਲ•ਾ ਪਠਾਨਕੋਟ ਦੇ ਸਮੂਹ ਬੀਪੀਈਓ ਅਤੇ ਪੜ•ੋਂ ਪੰਜਾਬ ਪੜ•ਾਓ ਪੰਜਾਬ ਦੀ ਟੀਮ ਨਾਲ ਮੀਟਿੰਗ ਦੌਰਾਨ ਕੀਤਾ। ਉਨ•ਾਂ ਦੱਸਿਆ ਕਿ ਸਮੂਹ ਸਕੂਲਾਂ ਦੇ ਅਧਿਆਪਕਾਂ ਸਿੱਖਿਆ ਵਿਭਾਗ ਵੱਲੋਂ ਭੇਜੀ ਜਾ ਰਹੀ ਆਨਲਾਈਨ ਸਮੱਗਰੀ ਦੇ ਨਾਲ ਨਾਲ ਆਪ ਪਾਠਕ੍ਰਮ ਦੀਆਂ ਆਡੀਓ ਅਤੇ ਵਿਡੀਉ ਤਿਆਰ ਕਰਕੇ ਵਿਦਿਆਰਥੀਆਂ ਨਾਲ ਸੋਸਲ ਮੀਡੀਆ ਰਾਹੀਂ ਸਮੱਗਰੀ ਸਾਂਝੀ ਕਰ ਰਹੇ ਹਨ। ਜੋ ਕਿ ਵਧੀਆਂ ਉਪਰਾਲਾ ਹੈ।ਉਨ•ਾ ਦੱਸਿਆ ਕਿ ਬੀਪੀਈਓਜ ਵੱਲੋਂ ਬਲਾਕ ਪੱਧਰ ਤੇ ਅਧਿਆਪਕਾਂ ਨਾਲ ਵੀਡਿਓ ਕਾਨਫਰੰਸਾਂ ਕਰਕੇ ਹੋਸਲਾ ਅਫਜਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਵਿਦਿਆਰਥੀ ਆਪਣੇ ਅਧਿਆਪਕਾਂ ਦੇ ਵਟਸਐਪ ਤੇ ਕੀਤੇ ਕੰਮ ਦੀਆ ਤਸਵੀਰਾਂ ਵੀ ਭੇਜ ਰਹੇ ਹਨ। ਆਨਲਾਈਨ ਕਲਾਸਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਰਦਾਨ ਬਣੀਆਂ ਹਨ। ਇਸ ਦੇ ਨਾਲ ਨਾਲ ਦੁਆਬਾ ਰੇਡੀਓ ਵੱਲੋਂ ਵਿਸੇਸ ਪ੍ਰੋਗਰਾਮ ਸੁਰੂ ਕਰਕੇ ਰੋਜਾਨਾ ਦੁਪਹਿਰ 3 ਵਜੇ ਤੋਂ 4 ਵਜੇ ਤੱਕ ਵਿਸਾ ਮਾਹਿਰ ਅਧਿਆਪਕਾਂ ਵੱਲੋਂ ਦੂਸਰੀ ਤੋਂ ਬਾਰ•ਵੀਂ ਤੱਕ ਦੇ ਬੱਚਿਆ ਨੂੰ ਪੜ•ਾਈ ਕਰਵਾਈ ਜਾਂਦੀ ਹੈ। ਜਿਸ ਵਿੱਚ ਅੱਜ ਪਠਾਨਕੋਟ ਦੀ ਅਧਿਆਪਿਕਾਂ ਸਮ੍ਰਿਤੀ ਕਟੋਚ ਵੱਲੋਂ ਤਿਆਰ ਕੀਤੇ ਪਾਠ ਦਾ ਪ੍ਰਸਾਰਣ ਹੋਈਆਂ ਹੈ।ਪੜ•ੋ ਪੰਜਾਬ ਪੜ•ਾਓ ਪੰਜਾਬ ਦੇ ਜਿਲ•ਾ ਕੋਆਡੀਨੇਟਰ ਵਨੀਤ ਮਹਾਜਨ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਬੱਚਿਆ ਲਈ ਆਨ-ਲਾਈਨ ਕੰਮ ਭੇਜਿਆ ਜਾ ਰਿਹਾ ਹੈ, ਜਿਸ ਦੀ ਫੀਡ ਬੈਕ ਵਧੀਆਂ ਮਿਲ ਰਹੀ ਹੈ। ਉਨ•ਾਂ ਅਧਿਆਪਕਾਂ ਦੀ ਹੋਸਲਾ ਅਫਜਾਈ ਕਰਕੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿੱਚ ਜਿਲ•ਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਸਮੂਹ ਬੀਪੀਈਓਜ ਅਤੇ ਪੜ•ੋਂ ਪੰਜਾਬ ਪੜ•ਾਓ ਪੰਜਾਬ ਟੀਮ ਹਾਜਰ ਸੀ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...