LATEST : CANADIAN DOABA TIMES : ਸਵੇਰੇ 7 ਵਜੇ ਤੋਂ 11 ਵਜੇ ਤੱਕ ਕੋਈ ਛੋਟ ਨਹੀਂ, ਸਾਰੇ ਆਪਣੇ ਆਪਣੇ ਘਰ•ਾਂ ਅੰਦਰ ਹੀ ਰਹਿਣਗੇ-ਡਿਪਟੀ ਕਮਿਸ਼ਨਰ

ਜਿਲ•ਾ ਪ੍ਰਸਾਸਨ ਨੇ ਕਰਫਿਓ ਨੂੰ ਪੂਰੀ ਤਰ•ਾਂ ਨਾਲ ਲਾਗੂ ਕਰਨ ਲਈ ਚੁੱਕੇ ਸਖਤ ਕਦਮ

ਪਠਾਨਕੋਟ 12 ਅਪ੍ਰੈਲ (RAJINDER RAJAN BUREAU CHIEF)ਜਿਲ•ਾ ਪਠਾਨਕੋਟ ਵਿੱਚ ਹੁਣ ਤੱਕ ਰਾਜ ਰਾਣੀ ਸਹਿਤ ਕੁਲ 16 ਕਰੋਨਾ ਪਾਜੀਟਿਵ ਦੇ ਕੇਸ ਆ ਚੁੱਕੇ  ਹਨ ਜਿਨ•ਾਂ ਵਿੱਚ ਰਾਜ ਰਾਣੀ, ਰਾਜ ਕੁਮਾਰ ਅਤੇ ਯਸ ਪਾਲ ਦਾ ਕੇਸ ਹੈ, ਕਰੋਨਾ ਪਾਜੀਟਿਵ ਦੇ ਕੇਸਾਂ ਵਿੱਚ ਹੋਏ ਵਾਧੇ ਕਾਰਨ ਜਿਲ•ਾ ਪ੍ਰਸਾਸਨ ਕਰਫਿਓ ਨੂੰ ਪੂਰੀ ਤਰ•ਾਂ ਨਾਲ ਲਾਗੂ ਕਰਨ ਲਈ ਸਖਤ ਕਦਮ ਚੁੱਕਣ ਜਾ ਰਹੀ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲਾ ਕਰਫਿਓ ਦੋਰਾਨ ਲੋਕਾਂ ਕਰਿਆਨਾ ਅਤੇ ਦਵਾਈਆਂ ਦੀ ਹੋਮ ਡਿਲਵਰੀ ਲਈ ਸਵੇਰੇ 7 ਵਜੇ ਤੋਂ 11 ਵਜੇ ਤੱਕ ਦੀ ਛੋਟ ਦਿੱਤੀ ਗਈ ਸੀ ਪਰ ਲੋਕਾਂ ਵੱਲੋਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਇਹ ਸਮਝਿਆ ਗਿਆ ਕਿ ਇਹ ਕਰਫਿਓ ਦੋਰਾਨ ਛੋਟ ਹੈ ਇਹ ਛੋਟ ਨਹੀਂ ਸੀ। ਪਰ ਦੇਖਿਆ ਗਿਆ ਕਿ ਆਮ ਲੋਕ ਪਹਿਲਾ ਦੀ ਤਰ•ਾਂ ਹੀ ਬਜਾਰਾਂ ਵਿੱਚ ਘੁੰਮਦੇ ਹੋਏ ਨਜਰ ਆ ਰਹੇ ਸਨ। ਉਨ•ਾਂ ਕਿਹਾ ਕਿ ਸਵੇਰੇ 7 ਵਜੇ ਤੋਂ 11 ਵਜੇ ਤੱਕ ਕੋਈ ਛੋਟ ਨਹੀਂ ਹੈ ਅਤੇ ਸਾਰੇ ਆਪਣੇ ਆਪਣੇ ਘਰ•ਾਂ ਅੰਦਰ ਹੀ ਰਹਿਣਗੇ। ਉਨ•ਾਂ ਦੱਸਿਆ ਕਿ ਜਿਨ•ਾਂ ਲੋਕਾਂ ਨੇ ਬਲੰਟੀਅਰ ਬਣ ਕੇ ਪਾਸ ਜਾਰੀ ਕਰਵਾਏ ਸਨ ਅਤੇ ਬਿਨ•ਾਂ ਕਿਸੇ ਕਾਰਨ ਤੋਂ ਘਰ•ਾਂ ਤੋਂ ਬਾਹਰ ਰਿਹ ਕੇ ਕਰਫਿਓ ਦੀ ਉਲੰਘਣਾ ਕੀਤੀ ਉਨ•ਾਂ ਬਲੰਟੀਅਰਾਂ ਦੇ ਪਾਸ ਰੱਦ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ•ਾਂ ਲੋਕਾਂ ਦੇ ਕਰੋਨਾਂ ਵਾਈਰਸ ਦੇ ਪਾਜੀਟਿਵ ਕੇਸ ਆਏ ਹਨ ਉਨ•ਾਂ ਦੀ ਸੰਪਰਕ ਲੋਕਾਂ ਦੀ ਤਲਾਸ ਕੀਤੀ ਜਾਵੇ ਅਤੇ ਉਨ•ਾਂ ਦੀ ਵੀ ਮੈਡੀਕਲ ਰਿਪੋਰਟ ਕਰਵਾਈ ਜਾਵੇ। ਉਨ•ਾਂ ਕਿਹਾ ਕਿ ਕੋਈ ਵੀ ਸੰਪਰਕ ਸੂਤਰ ਰਹਿ ਨਾ ਜਾਵੇ। ਇਸ ਤੋਂ ਇਲਾਵਾ ਕਰੋਨਾ ਪਾਜੀਟਿਵ ਜਿਸ ਖੇਤਰ ਵਿੱਚ ਆਇਆ ਹੈ ਉਨ•ਾਂ ਖੇਤਰਾਂ ਨੂੰ ਪੂਰੀ ਤਰ•ਾਂ ਸੀਲ ਕਰਕੇ ਲੋਕਾਂ ਦੀ ਜਾਂਚ ਕਰਵਾਈ ਜਾਵੇ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਫਿਓ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਘਰ•ਾਂ ਅੰਦਰ ਹੀ ਰਹੋ।
  

Related posts

Leave a Reply