Latest News :- Municipal Election 2021: 14 ਤੇ 17 ਫਰਵਰੀ ਤੱਕ ਨਹੀਂ ਮਿਲੇਗੀ ਸ਼ਰਾਬ

ਹੁਸ਼ਿਆਰਪੁਰ / ਚੰਡੀਗੜ੍ਹ (ਆਦੇਸ਼, ਕਰਨ ਲਾਖਾ , ਹਰਦੇਵ ਮਾਨ) :- ਨਗਰ ਕੌਂਸਲ ਚੋਣਾਂ 14 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਲਈ 14 ਫਰਵਰੀ ਤੇ 17 ਫਰਵਰੀ ਵੋਟਾਂ ਦੀ ਗਿਣਤੀ ਵਾਲੇ ਦਿਨ ਨੂੰ ਡ੍ਰਾਈ ਡੇਅ ਐਲਾਨ ਦਿੱਤਾ ਗਿਆ ਹੈ।ਇਸ ਸਬੰਧੀ ਜਾਰੀ ਹੁਕਮਾਂ ‘ਚ ਕਿਹਾ ਗਿਆ ਕਿ ਇਸ ਦਿਨ ਅਮਨ-ਕਾਨੂੰਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।

ਇਸ ਦੇ ਮੱਦੇਨਜ਼ਰ ਦੋਵੇਂ ਦਿਨ ਸ਼ਰਾਬ ਦੇ ਠੇਕਿਆ ‘ਤੇ ਕਿਸੇ ਵੀ ਵਿਅਕਤੀ ਵੱਲੋਂ ਸ਼ਰਾਬ ਸਟੋਰ ਕਰਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾਈ ਗਈ ਹੈ। ਇਨ੍ਹਾਂ ਹੁਕਮਾਂ ਤਹਿਤ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਤੇ ਸ਼ਰਾਬ ਦੇ ਠੇਕਿਆਂ ‘ਚ ਸ਼ਰਾਬ ਵੇਚਣ ਤੇ ਵਰਤਾਉਣ ‘ਤੇ ਵੀ ਪੂਰਨ ਤੌਰ ‘ਤੇ ਪਾਬੰਦੀ ਰਹੇਗੀ।

Related posts

Leave a Reply