LATEST : CISCE ਨੇ 10ਵੀਂ (ICSE) ਤੇ 12ਵੀਂ (ISC) ਦੀਆਂ ਪ੍ਰੀਖਿਆਵਾਂ 2022 ਲਈ ਡੇਟਸ਼ੀਟ ਜਾਰੀ ਕੀਤੀ

ICSE, ISC Semester 2 datesheet 2022 : ਕਾਉਂਸਿਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ 10ਵੀਂ (ICSE) ਤੇ 12ਵੀਂ (ISC) ਸਮੈਸਟਰ 2 ਦੀਆਂ ਪ੍ਰੀਖਿਆਵਾਂ 2022 ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ICSE ਤੇ ISC ਸਮੈਸਟਰ 2 ਦੀਆਂ ਦੋਵੇਂ ਪ੍ਰੀਖਿਆਵਾਂ 25 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਵਿਦਿਆਰਥੀ CISCE ਦੀ ਆਫੀਸ਼ੀਅਲ ਵੈੱਬਸਾਈਟ cisce.org ‘ਤੇ ਜਾ ਕੇ ਆਪਣੀ ਡੇਟਸ਼ੀਟ ਤੇ ਟਾਈਮ ਟੇਬਲ ਦੀ ਜਾਣਕਾਰੀ ਲੈ ਸਕਦੇ ਹਨ ਤੇ ਇਸ ਨੂੰ ਡਾਊਨਲੋਡ ਕਰ ਸਕਦੇ ਹਨ। 

20 ਮਈ ਤੱਕ ICSE ਸਮੈਸਟਰ 2 ਦੀਆਂ ਪ੍ਰੀਖਿਆਵਾਂ ਜਾਰੀ ਰਹਿਣਗੀਆਂ ਜਦਕਿ ISC ਦੀਆਂ ਪ੍ਰੀਖਿਆਵਾਂ 6 ਜੂਨ ਨੂੰ ਖਤਮ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੋਜ਼ਾਨਾ ਸਵੇਰੇ 11 ਵਜੇ ਸ਼ੁਰੂ ਹੋਣਗੀਆਂ ਅਤੇ 1 ਘੰਟਾ 30 ਮਿੰਟ ਦਾ ਸਮਾਂ ਹੋਵੇਗਾ, ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੁਪਹਿਰ 2 ਵਜੇ ਸ਼ੁਰੂ ਹੋਣਗੀਆਂ ਤੇ 1 ਘੰਟਾ 30 ਮਿੰਟ ਦਾ ਸਮਾਂ ਹੋਵੇਗਾ। ਟਾਈਮ ਟੇਬਲ ਵਿੱਚ ਦੱਸੇ ਗਏ ਸਮੇਂ ਤੋਂ ਇਲਾਵਾ ਪੇਪਰ ਹੱਲ ਕਰਨ ਲਈ ਪ੍ਰਸ਼ਨ ਪੱਤਰ ਪੜ੍ਹਨ ਲਈ 10 ਮਿੰਟ ਦਿੱਤੇ ਜਾਣਗੇ।

Related posts

Leave a Reply