# LATEST CM CHANNI : ਰਾਜ ਧਰਮ ਦੇ ਅਨੁਸਾਰ ਚੱਲੇਗਾ, ਧਰਮ ਵਿਚ ਰਹਿ ਕੇ ਰਾਜ ਨੂੰ ਚਲਾਇਆ ਜਾਵੇਗਾ

ਅੰਮ੍ਰਿਤਸਰ (ਸਹਾਰਨ ) :

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ,  ਉਪ ਮੁੱਖ ਮੰਤਰੀ ਸੁਖਜਿੰਦਰਿ ਸਿੰਘ ਰੰਧਾਵਾ ਅਤੇ  ਓ ਪੀ ਸੋਨੀ  ਵੀ ਉਨ੍ਹਾਂ ਨਾਲ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਗੁਰੂ ਸਾਹਿਬ ਦਾ ਅਸੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਹਨ। ਉਨ੍ਹਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਵਿੱਚ ਜੋ ਇਨਸਾਫ ਪੰਥ ਨੂੰ ਚਾਹੀਦਾ ਹੈ ਉਹ ਮਿਲੇਗਾ, ਗੁਰੂ ਸਾਹਿਬ ਨੂੰ ਇਨਸਾਫ ਦਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਰਾਜ ਧਰਮ ਦੇ ਅਨੁਸਾਰ ਚੱਲੇਗਾ। ਧਰਮ ਵਿਚ ਰਹਿਕੇ ਰਾਜ ਨੂੰ ਚਲਾਇਆ ਜਾਵੇਗਾ। ਹਰ ਧਰਮ ਦਾ ਸੂਬੇ ਵਿੱਚ ਸਤਿਕਾਰ ਹੋਵੇਗਾ। ਆਪਸੀ ਪਿਆਰ, ਮੇਲ ਮਿਲਾਪ ਵਧਾਇਆ ਜਾਵੇਗਾ, ਬਰਕਰਾਰ ਰਹੇਗਾ। ਧਰਮ ਦੀ ਜੈ ਜੈ ਕਾਰ ਰਹੇਗੀ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰਾਜਨੀਤੀ ਮੁੱਦਿਆ ਤੋਂ ਭਟਕ ਗਈ ਸੀ ਅਤੇ ਅਸੀਂ ਮੁੱਖ ਮੰਤਰੀ ਵਾਪਸ ਮੁੱਦਿਆਂ ਉਤੇ ਲੈਆਏ ਹਾਂ । ਲੋਕ ਮਸਲਿਆਂ ਦਾ ਜੇ ਅਸੀਂ ਹੱਲ ਨਹੀਂ ਕਰ ਸਕਦੇ ਤਾਂ ਸੱਚੇ ਸਿੱਖ ਨਹੀਂ। ਉਨ੍ਹਾਂ ਕਿਹਾ ਕਿ  ਮੈਨੂੰ ਬਹੁਤ ਖੁਸ਼ੀ  ਹੈ, ਨਿਮਾਣੇ ਤੇ ਉੱਚੀ ਮੱਤ ਵਾਲੇ ਮੁੱਖ ਮੰਤਰੀ  ਨਾਲ ਰਹਿ ਕੇ ਜੋ ਮਹਿਸੂਸ ਕੀਤਾ ਉਹ ਕਦੇ ਨਹੀਂ ਕੀਤਾ।  ਹੁਣ ਕਾਂਗਰਸ ਬਿਨਾਂ ਕਿਸੇ ਭੈਅ ਦੇ  ਲੋਕਾਂ ਦੀ ਸੇਵਾ ਕਰ ਸਕਦੀ ਹੈ। ਧਰਮ ਦੀ ਜੈਕਾਰ ਹੋਵੇਗੀ, ਸੱਚ ਜਿੱਤੇਗਾ, ਹੱਕ ਸੱਚ ਦੀ ਲੜਾਈ ਹਰ ਕਾਂਗਰਸੀ ਵਰਕਰ ਲੜੇਗਾ। ਇਨਸਾਫ ਲੋਕਾਂ ਦੀ ਅਦਾਲਤ ਵਿੱਚ ਜ਼ਰੂਰ ਹੋਵੇਗਾ।

Related posts

Leave a Reply