LATEST : ਕੋਰੋਨਾ ਪਾਜ਼ੀਟਿਵ  ਦੋ ਮਰੀਜ਼ਾਂ ਦੀ ਮੌਤ

ਅੰਮ੍ਰਿਤਸਰ (ਸੰਧੂ ):  ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਅਧੀਨ , ਕੋਰੋਨਾ ਪਾਜ਼ੀਟਿਵ  ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ ।

ਜਾਣਕਾਰੀ ਅਨੁਸਾਰ ਕਟੜਾ ਸ਼ੇਰ ਸਿੰਘ ਵਾਸੀ 60 ਸਾਲਾ ਅਰਜੁਨ ਕੁਮਾਰ ਅਤੇ ਸ਼ਰਮਾ ਕਲੋਨੀ ਦੇ 78 ਸਾਲਾ ਸੱਤਿਆਪਾਲ ਦੀ ਹਾਲਤ ਗੰਭੀਰ ਬਣੀ ਹੋਈ ਸੀ ਜਿਸ ਕਾਰਨ ਦੋਵਾਂ ਦੀ ਅੱਜ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਮੌਤ ਹੋ ਗਈ।ਡਾਕਟਰਾਂ ਦੇ ਅਨੁਸਾਰ, ਦੋਵੇਂ ਕੋਰੋਨਾ ਪੋਜਿਟਿਵ ਤੋਂ ਇਲਾਵਾ ਹੋਰ ਬਿਮਾਰੀਆਂ ਨਾਲ ਪੀੜਤ ਸਨ.

ਇਸ ਤੋਂ ਇਲਾਵਾ, ਅੰਮ੍ਰਿਤਸਰ ਜ਼ਿਲੇ ਦੇ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ, ਜਦੋਂ ਕਿ ਰਾਜ ਵਿਚ ਕੋਰੋਨਾ ਮੌਤਾਂ ਦੀ ਗਿਣਤੀ 53 ਤੱਕ ਪਹੁੰਚ ਗਈ ਹੈ।

Related posts

Leave a Reply