LATEST : DMRC ਨੇ ਦਿੱਲੀ ‘ਚ CAA ਵਿਰੋਧ ਪ੍ਰਦਰਸ਼ਨਾਂ ਦੌਰਾਨ ਕੁਲ 14 ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ

NEW DELHI -ਅੱਜ ਦੇਸ਼ਭਰ ‘ਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਹੋ ਰਹੀ ਹੈ। ਪਟਨਾਲਖਨਊ ਅਤੇ ਦਿੱਲੀ ਸਣੇ ਕਈ ਸ਼ਹਿਰਾਂ ‘ਚ ਪ੍ਰਦਰਸ਼ਨਕਾਰੀ ਸੜਕਾਂ ‘ਤੇ ਨਿਕਲ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਸਕਦੇ ਹਨ। ਦਿੱਲੀ ‘ਚ ਇਸ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਜਾਮੀਆ ਮਿਲੀਆ ਇਸਲਾਮਿਆਜਸੋਲਾ ਵਿਹਾਰਸ਼ਾਹੀਨ ਬਾਗ ਅਤੇ ਮੁਨਿਰਕਾ ਸਣੇ 14 ਮੈਟਰੋ ਸ਼ਟੇਸ਼ਨ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਰੱਖੀਆ ਗਿਆ ਹੈ।

 

ਡੀਐਮਆਰਸੀ ਨੇ ਰਾਜਧਾਨੀ ਦਿੱਲੀ ਚ ਸੀਏਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੁਲ 14 ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਹੈ। ਇਹ ਸਟੇਸ਼ਨ ਹਨ– ਪਟੇਲ ਚੌਕਲੋਕ ਕਲਿਆਣ ਮਾਰਗਉਦਯੋਗ ਭਵਨਆਈਟੀਓਪ੍ਰਗਤੀ ਮੈਦਾਨਖ਼ਾਨ ਮਾਰਕੀਟਲਾਲ ਕਿਲ੍ਹਾਜਾਮਾ ਮਸਜਿਦਚਾਂਦਨੀ ਚੌਕਯੂਨੀਵਰਸਿਟੀਜਾਮੀਆ ਮਿਲੀਆ ਇਸਲਾਮੀਆਜੱਸੋਲਾ ਵਿਹਾਰਸ਼ਾਹੀਨ ਬਾਗ ਅਤੇ ਮੁਨੀਰਕਾ। ਯਾਦ ਰਹੇ ਕਿ ਮੈਟਰੋ ਇਨ੍ਹਾਂ ਸਾਰੇ ਸਟੇਸ਼ਨਾਂ ਤੋਂ ਲੰਘਦੀ ਰਹੇਗੀ

 ਵੀਰਵਾਰ ਨੂੰ ਸਿਰਫ ਦਿੱਲੀ ਹੀ ਨਹੀਂ ਬਲਕਿ ਦੇਸ਼ ਦੇ 11 ਵੱਡੇ ਸ਼ਹਿਰਾਂ ਚ ਵੀ ਸਿਟੀਜ਼ਨਸ਼ਿਪ ਸੋਧ ਐਕਟ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਕਾਨੂੰਨ ਵਿਵਸਥਾ ਅਤੇ ਟ੍ਰੈਫਿਕ ਦਾ ਹਵਾਲਾ ਦਿੰਦੇ ਹੋਏ ਰਾਜਧਾਨੀ ਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ।

Related posts

Leave a Reply