#LATEST GARHDIWALA NEWS : ਸਮਾਜ਼ ਸੇਵੀ ਇਕਬਾਲ ਕੋਕਲਾ ਦੀ ਗੱਡੀ ਲੈ ਸਖਸ਼ ਹੋਇਆ ਫ਼ਰਾਰ, ਭਰਾ ਨੇ ਕਰਵਾਈ ਪੁਲਿਸ ਰਿਪੋਰਟ 

ਸਮਾਜ਼ ਸੇਵੀ ਇਕਬਾਲ ਕੋਕਲਾ ਦੀ ਗੱਡੀ ਲੈ ਸਖਸ਼ ਹੋਇਆ ਫ਼ਰਾਰ, ਭਰਾ ਨੇ ਕਰਵਾਈ ਪੁਲਿਸ ਰਿਪੋਰਟ 

 

ਗੜ੍ਹਦੀਵਾਲਾ / ਹੁਸ਼ਿਆਰਪੁਰ (ਜਸਪਾਲ ਸਿੰਘ )

ਸਮਾਜ਼ ਸੇਵੀ ਇਕਬਾਲ ਕੋਕਲਾ ਦੀ ਗੱਡੀ ਲੈ ਇਕ ਸਖਸ਼ ਫ਼ਰਾਰ ਹੋ ਗਿਆ ਹੈ।  ਇਕਬਾਲ ਕੋਕਲਾ ਦੇ ਭਰਾ ਗੁਰਦਿਆਲ ਸਿੰਘ ਨੇ ਪੁਲਿਸ ਕੋਲ ਮਾਮਲਾ ਦਰਜ਼ ਕਰਵਾਇਆ ਹੈ ਤੇ ਕਿਹਾ ਹੈ ਉਸਦਾ ਭਰਾ ਕੁਝ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ।  ਇਸ ਦੌਰਾਨ ਓਹਨਾ ਦਾ ਕਜਨ ਤਰਨਜੀਤ ਸਿੰਘ ਓਹਨਾ ਦੇ ਘਰ ਕੁਝ ਸਮੇਂ ਲਈ ਠਹਿਰਿਆ ਸੀ. 

ਇਸ ਸੰਬੰਧੀ ਪੁਲਿਸ ਨੂੰ ਦਿਤੀ ਜਾਣਕਾਰੀ ਅਨੁਸਾਰ ਇਕਬਾਲ ਕੋਕਲਾਂ ਦੇ ਭਰਾ ਗੁਰਦਿਆਲ ਸਿੰਘ ਨਿਵਾਸੀ ਕੋਕਲਾਂ ਮਾਰਕਿਟ ਨੇ ਦੱਸਿਆ ਕਿ ਅਚਾਨਕ ਉਹ ਉਸਦੇ ਭਰਾ ਦੀ ਗੱਡੀ ਨੰਬਰ  PB 07BG0180 ਧੋਖੇ ਨਾਲ ਲੈ ਕੇ ਚਲਾ ਗਿਆ।  ਇਸ ਦੌਰਾਨ ਉਸਨੇ ਘਰ ਚ ਲੱਗੀ DVR RECORDER ਵੀ ਚੋਰੀ ਕਰ  ਲਿਆ।  ਜਦੋਂ ਓਹਨਾ ਨੇ ਤਰਨਜੀਤ ਨਾਲ ਸੰਪਰਕ ਕੀਤਾ ਤਾਂ ਉਸਨੇ ਧਮਕੀ ਦਿੰਦਿਆਂ ਕਿਹਾ ਕਿ ਜੋ ਕਰਨਾ ਹੈ ਕਰ ਲਵੋ ਮੈਂ ਅਮਰੀਕਾ ਚਲਾ ਗਿਆਂ ਹਾਂ. 

ਇਸ ਦੌਰਾਨ ਇਕਬਾਲ ਦੇ ਭਰਾ ਗੁਰਦਿਆਲ ਸਿੰਘ ਨੇ ਪੁਲਿਸ ਨੂੰ ਗੱਡੀ ਲੱਭਣ ਦੀ ਕਿਰਪਾਲਤਾ ਕਰਨ ਦੀ ਬੇਨਤੀ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਜੇਕਰ ਓਹਨਾ ਦੀ ਗੱਡੀ ਚ ਜੇਕਰ ਕੋਈ ਗ਼ੈਰ ਕਾਨੂੰਨੀ ਕੰਮ ਹੁੰਦਾ ਹੈ ਤਾਂ ਇਸਦੀ ਜਿੰਮੇਦਾਰੀ ਤਰਨਜੀਤ ਸਿੰਘ ਪੁੱਤਰ ਸ਼੍ਰੀ ਜਸਪਾਲ ਸਿੰਘ ਨਿਵਾਸੀ ਕੈਨੇਡਾ ਦੀ ਹੋਵੇਗੀ।  ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 

ਓਧਰ NRI ਤੇ ਕੋਰੋਨਾ ਕਾਲ ਦੌਰਾਨ ਸਮਾਜ ਸੇਵੀ ਵਜੋਂ ਵਿਸ਼ੇਸ਼ ਭੂਮਿਕਾ ਨਿਭਾਣ ਵਾਲੇ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰ ਇਕਬਾਲ ਸਿੰਘ ਨੇ ਕੈਨੇਡਾ ਤੋਂ ਫੋਨ ਤੇ ਜਾਣਕਾਰੀ ਦਿੱਤੀ ਹੈ ਕਿ ਅਗਰ ਕਿਸੇ ਨੂੰ ਉਕਤ ਗੱਡੀ  ਦੀ  ਜਾਣਕਾਰੀ ਕਿਤੇ ਮਿਲਦੀ ਹੈ ਤਾਂ ਉਸਦੀ ਜਾਣਕਾਰੀ ਤੁਰੰਤ ਨਜਦੀਕੀ ਪੁਲਿਸ ਸਟੇਸ਼ਨ ਜਾਂ ਓਹਨਾ ਦੇ ਭਰਾ ਗੁਰਦਿਆਲ ਸਿੰਘ ਨਿਵਾਸੀ ਕੋਕਲਾਂ ਮਾਰਕਿਟ ਗੜ੍ਹਦੀਵਾਲਾ ਨੂੰ ਦਿਤੀ ਜਾਵੇ ਅਤੇ ਇਹ ਜਾਣਕਾਰੀ ਦੇਣ ਵਾਲੇ ਦੇ ਉਹ ਬੇਹਦ ਧੰਨਵਾਦੀ ਹੋਣਗੇ। 

ਓਹਨਾ ਕਿਹਾ ਓਹਨਾ ਇਸ ਸੰਬੰਧੀ ਇਕ ਈ ਮੇਲ NRI WING ਪੰਜਾਬ ਨੂੰ ਵੀ ਭੇਜ ਦਿਤੀ ਹੈ ਤਾਂ ਜੋ  ਕੋਈ ਗੈਰ ਕਾਨੂੰਨੀ ਹਰਕਤ ਨਾ ਕਰ ਸਕੇ ਅਤੇ ਬਣਦੀ  ਕਾਰਵਾਈ ਹੋ ਸਕੇ।  

Related posts

Leave a Reply