#LATEST : HOSHIARPIR POLICE ਸੰਦੀਪ ਬੰਟੀ  ਨੂੰ 1 ਕਿਲੋ 150 ਗ੍ਰਾਮ ਚਰਸ ਸਮੇਤ ਕੀਤਾ ਪੁਲਿਸ ਨੇ ਕਾਬੂ : ਇੰਸਪੈਕਟਰ ਕਰਨੈਲ ਸਿੰਘ

ਸੰਦੀਪ ਕੁਮਾਰ ਉਰਫ ਬੰਟੀ  ਨੂੰ 1 ਕਿਲੋ 150 ਗ੍ਰਾਮ ਚਰਸ ਸਮੇਤ ਕੀਤਾ ਪੁਲਿਸ ਨੇ ਕਾਬੂ : ਇੰਸਪੈਕਟਰ ਕਰਨੈਲ ਸਿੰਘ
 
 
ਹੁਸ਼ਿਆਰਪੁਰ 17 ਅਕਤੂਬਰ ( ਤਰਸੇਮ ਦੀਵਾਨਾ )
 
ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ  ਦੀ ਹਦਾਇਤ ਅਤੇ ਪਲਵਿੰਦਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ (ਸਿਟੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
 
ਨਸ਼ਿਆ ਦੀ ਰੋਕਥਾਮ ਲਈ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਦੀ ਨਿਗਰਾਨੀ ਹੇਠ ਪੁਲਿਸ ਨੇ ਸੰਦੀਪ ਕੁਮਾਰ ਉਰਫ ਬੰਟੀ ਪੁੱਤਰ ਜੁਗਿੰਦਰ ਪਾਲ ਵਾਸੀ ਨਿਊ ਫਤਿਹਗੜ ਥਾਣਾ ਮਾਡਲ ਟਾਊਨ ਵਾਰੇ  ਏ.ਐਸ.ਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਆਪਣੇ ਘਰ ਦਾ ਗੁਜਾਰਾ ਚਲਾਉਣ ਲਈ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ ਉਸ  ਉਪਰ ਪਹਿਲਾ ਵੀ ਕਾਫੀ ਕੇਸ ਦਰਜ ਹਨ ਹੁਣ ਵੀ ਉਸਨੇ ਚਰਸ ਲਕੋ ਕੇ ਰੱਖੀ ਹੋਈ ਹੈ
 
ਜਿਸ ਨੂੰ ਉਹ ਬ੍ਰਾਮਦ ਕਰਵਾ ਸਕਦਾ ਹੈ ਦੇ ਅਧਾਰ ਤੇ ਸੰਦੀਪ ਕੁਮਾਰ ਉਰਫ ਬੰਟੀ ਪੁੱਤਰ ਜੁਗਿੰਦਰ ਪਾਲ ਵਾਸੀ ਨਿਊ ਫਤਿਹਗੜ ਥਾਣਾ ਮਾਡਲ ਟਾਊਨ ਦੇ ਖਿਲਾਫ  ਥਾਣਾ ਮਾਡਲ ਟਾਊਨ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਉਕਤ ਵਿਅਕਤੀ  ਵਲੋਂ ਕੀਤੇ ਇੰਕਸ਼ਾਫ ਮੁਤਾਬਿਕ ਉਸ ਕੋਲੋ 1 ਕਿੱਲੋ 150 ਗ੍ਰਾਮ ਚਰਸ ਬ੍ਰਾਮਦ ਕੀਤੀ। ਉਹਨਾਂ ਦੱਸਿਆ ਕਿ ਉਕਤ ਪਾਸੋ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਚਰਸ ਕਿੱਥੋ ਲੈ ਕੇ ਆਇਆ ਹੈ ਅਤੇ ਅੱਗੇ ਕਿਸਨੂੰ ਵੇਚਣੀ ਸੀ ।

Related posts

Leave a Reply