LATEST HOSHIARPUR : ਦੇਰ ਸ਼ਾਮ ਟਿੱਪਰ ਥੱਲੇ ਆਉਣ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ

ਹੁਸ਼ਿਆਰਪੁਰ / ਗੜ੍ਹਸ਼ੰਕਰ : ਗੜ੍ਹਸ਼ੰਕਰ ਦੇ ਬੀਤ ਖੇਤਰ ਵਿੱਚ ਪੈਂਦੇ ਅੱਡਾ ਝੁੰਗੀਆਂ ਵਿਖੇ ਵੀਰਵਾਰ ਦੇਰ ਸ਼ਾਮ  ਟਿੱਪਰ ਥੱਲੇ ਆਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋ ਐਕਟਿਵਾ ਸਵਾਰ ਔਰਤਾਂ ਇੱਕ ਬੱਚੇ ਨਾਲ ਰਿਸ਼ਤੇਦਾਰਾਂ ਦੇ ਘਰੋਂ ਪਿੰਡ ਵੱਲ ਆ ਰਹੀਆਂ ਸਨ। ਇਸ ਦੌਰਾਨ ਪਿੱਛੇ ਬੈਠੀ ਔਰਤ ਅਚਾਨਕ ਅੱਡਾ ਝੁੰਗੀਆਂ ਵਿਖੇ ਡਿੱਗ ਗਈ।

ਇਸ ਦੌਰਾਨ ਪਿੱਛੇ ਆ ਰਹੇ ਇਕ ਟਿੱਪਰ ਦਾ ਟਾਇਰ ਉਸ ਉੱਤੇ ਚੜ੍ਹ ਗਿਆ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ; ਮ੍ਰਿਤਕ ਔਰਤ ਦੀ ਪਛਾਣ ਰਾਜਕੁਮਾਰੀ (43) ਪਤਨੀ ਚਰਨਜੀਤ ਵਾਸੀ ਭਵਾਨੀਪੁਰ ਬੀਤ ਥਾਣਾ ਗੜ੍ਹਸ਼ੰਕਰ ਵਜੋਂ ਹੋਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Related posts

Leave a Reply