LATEST HOSHIARPUR POLICE : ਪੁਲਿਸ ਨੇ ਰਾਜਨ ਅਗਵਾ ਮਾਮਲੇ ਦੀ ਗੁਥੀ ਸੁਲਝਾਈ, ਐਸਐਸਪੀ ਅਮਨੀਤ ਕਿਸੇ ਵੇਲੇ ਵੀ ਕਰ ਸਕਦੇ ਨੇ ਪ੍ਰੈਸ ਕਾਨਫਰੈਂਸ

ਹੁਸ਼ਿਆਰਪੁਰ : ਸੋਮਵਾਰ ਸਵੇਰੇ ਕਰੀਬ 4.30 ਵਜੇ ਸਬਜ਼ੀ ਮੰਡੀ ਤੋਂ ਰਾਜਨ ਨੂੰ ਕੁਝ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਸੀ।
ਅਗਵਾ ਦੀ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਐਸਐਸਪੀ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ। ਬੀਤੀ ਸਾਰੀ ਰਾਤ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਸੁਲਝਾਣ ਚ ਲੱਗੇ ਰਹੇ ਅਤੇ ਦੋਸ਼ੀਆਂ ਨੂੰ ਫੜਣ ਲਈ ਛਾਪੇਮਾਰੀ ਹਾਲੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਇਕ ਸ਼ਿਕਾਰੀ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਵੀ ਜਾਰੀ ਹੈ ਹਾਲਾਂਕਿ ਅਗਵਾਕਾਰ ਕੀਨੇ ਸਨ ਇਸ ਗੱਲ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ।

ਜਦੋਂ ਕਿ SSP ਅਮਨੀਤ ਕੌਂਡਲ ਦੇ ਨਿਰਦੇਸ਼ਾਂ ਤੇ ਐੱਸ ਪੀ ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਰਾਜਨ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਛੁਡਾ ਕੇ ਸੁਰੱਖਿਅਤ ਘਰ ਪਹੁੰਚਾ ਦਿੱਤਾ ਗਿਆ ਹੈ. ਰਾਜਨ ਦੇ ਪਰਿਵਾਰਿਕ ਮੈਂਬਰਾਂ ਨੇ ਜਿੱਥੇ ਸੁਖ ਦਾ ਸਾਹ ਲਿਆ ਹੈ ਓਥੇ ਹੁਸ਼ਿਆਰਪੁਰ ਪੁਲਿਸ ਦਾ ਧੰਨਵਾਦ ਵੀ ਕੀਤਾ ਹੈ।

ਇਸ ਸੰਬੰਧੀ ਪੁਲਿਸ ਪ੍ਰਸ਼ਾਸ਼ਨ ਵਲੋਂ ਪ੍ਰੈਸ ਕਾਨਫਰੈਂਸ ਚ ਕੁੱਝ ਹੋਰ ਅਹਿਮ ਖੁਲਾਸੇ ਕੀਤੇ ਜਾਂ ਦੀ ਸੰਭਾਵਨਾ ਹੈ । ਓਧਰ ਐੱਸ ਪੀ ਰਵਿੰਦਰਪਾਲ ਸਿੰਘ ਸੰਧੂ ਅਨੁਸਾਰ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਕੁਝ ਸਮੇਂ ਚ ਹੀ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ।

Related posts

Leave a Reply