#HOSHIARPUR : ਲਾਪਤਾ ਹੋਏ 27 ਸਾਲਾ ਨੌਜਵਾਨ ਦੀ ਲਾਸ਼ ਨੇੜਲੇ ਪਿੰਡ ਦੇ ਛੱਪੜ ਵਿੱਚੋਂ ਮਿਲੀ

ਹੁਸ਼ਿਆਰਪੁਰ  :

 ਪਿੰਡ ਪੰਡੋਰੀ ਸਿੱਧਵਾਂ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਏ 27 ਸਾਲਾ ਨੌਜਵਾਨ ਦੀ ਲਾਸ਼ ਅੱਜ ਨੇੜਲੇ ਪਿੰਡ ਮੰਨਣ ਦੇ ਛੱਪੜ ਵਿੱਚੋਂ ਮਿਲੀ ਹੈ।

 ਜਾਣਕਾਰੀ ਅਨੁਸਾਰ ਗੁਰਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪੰਡੋਰੀ ਸਿੱਧਵਾਂ ਜੋ 2 ਦਿਨ ਪਹਿਲਾਂ ਘਰੋਂ ਗਿਆ ਸੀ ਤੇ ਵਾਪਸ ਨਹੀਂ ਆਇਆ।

ਅੱਜ ਕਿਸੇ ਵਿਅਕਤੀ ਨੇ ਦੱਸਿਆ ਕਿ ਪਿੰਡ ਮੰਨਣ ਦੇ ਛੱਪੜ ਵਿਚ ਨੌਜਵਾਨ ਦੀ ਲਾਸ਼ ਪਈ ਹੈ। ਜਦੋਂ ਪਰਿਵਾਰ ਵਾਲਿਆਂ ਨੇ ਵੇਖਿਆ ਤਾਂ ਇਹ ਲਾਸ਼ ਲਾਪਤਾ ਹੋਏ ਗੁਰਜਿੰਦਰ ਸਿੰਘ ਦੀ  ਸੀ। ਮੌਕੇ ’ਤੇ ਪੁੱਜੇ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਕਰ ਸ਼ੁਰੂ ਕਰ ਦਿੱਤੀ ਹੈ।

Related posts

Leave a Reply