BIG NEWS : ਸਿੱਖਿਆ ਵਿਭਾਗ ਸਕੱਤਰ ਕਿ੍ਸ਼ਨ ਕੁਮਾਰ (IAS) ਦੇ ਨਿਰਦੇਸ਼ਾਂ ’ਤੇ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰੋਜੈਕਟ ਅਧੀਨ ਸਿੱਖਿਆ ਸੁਧਾਰਾਂ ਵਿੱਚ ਵਿੱਚ ਤੇਜੀ ਲਿਆਉਣ ਵਾਸਤੇ ਕੋਰ ਕਮੇਟੀ ਦਾ ਗਠਨ June 17, 2020June 17, 2020 Adesh Parminder Singh ਸਿੱਖਿਆ ਵਿਭਾਗ ਸਕੱਤਰ ਕਿ੍ਸ਼ਨ ਕੁਮਾਰ (IAS) ਦੇ ਨਿਰਦੇਸ਼ਾਂ ’ਤੇ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰੋਜੈਕਟ ਅਧੀਨ ਸਿੱਖਿਆ ਸੁਧਾਰਾਂ ਵਿੱਚ ਵਿੱਚ ਤੇਜੀ ਲਿਆਉਣ ਵਾਸਤੇ ਕੋਰ ਕਮੇਟੀ ਦਾ ਗਠਨਪਠਾਨਕੋਟ, 17 ਜੂਨ (ਰਾਜਿੰਦਰ ਰਾਜਾਨ ਬਿਊਰੋ ) ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਿਕ ਸੁਧਾਰਾਂ ਵਿੱਚ ਤੇਜੀ ਲਿਆਉਣ ਦੇ ਵਾਸਤੇ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿਗ ਪੰਜਾਬ (ਐਸ.ਸੀ.ਈ.ਆਰ.ਟੀ.) ਦੇ ਡਾਇਰੈਕਟਰ ਦੀ ਅਗਵਾਈ ਵਿੱਚ ਇੱਕ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕਿ੍ਸ਼ਨ ਕੁਮਾਰ ਦੇ ਨਿਰਦੇਸ਼ਾਂ ’ਤੇ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰੋਜੈਕਟ ਅਧੀਨ ਸਿੱਖਿਆ ਸੁਧਾਰਾਂ ਵਿੱਚ ਗੁਣਾਤਮਿਕ ਤਬਦੀਲੀਆਂ ਵਿੱਚ ਤੇਜੀ ਲਿਆਉਣ ਦੇ ਵਾਸਤੇ ਅੱਪਰ ਪ੍ਰਾਇਮਰੀ ਲਈ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਿੱਖਿਆ ਦੇ ਮਿਆਰ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ।ਬੁਲਾਰੇ ਦੇ ਅਨੁਸਾਰ ਇਸ ਕਮੇਟੀ ਦੀ ਅਗਾਵਈ ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਕਰਨਗੇ। ਇਸ ਦੇ ਮੈਂਬਰਾਂ ਵਿੱਚ ਸ੍ਰੀ ਸ਼ਿਦਰ ਸਿੰਘ ਸਹਾਇਕ ਡਾਇਰੈਕਟਰ ਟ੍ਰੇਨਿੰਗ, ਸ੍ਰੀ ਦਵਿੰਦਰ ਬੋਹਾ ਸਟੇਟ ਕੋਆਰਡੀਨੇਟਰ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰਾਇਮਰੀ, ਸ੍ਰੀ ਹਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ ਕਮ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਅੰਗਰੇਜ਼ੀ/ਸਮਾਜਿਕ ਵਿਗਿਆਨ, ਸ੍ਰੀ ਸੁਨੀਲ ਬਹਿਲ ਸਹਾਇਕ ਡਾਇਰੈਕਟਰ ਕਮ ਰਿਸੋਰਸ ਪਰਸਨ ਹਿੰਦੀ/ਪੰਜਾਬੀ, ਸ੍ਰੀਮਤੀ ਨਿਰਮਲ ਕੌਰ ਏ.ਐਸ.ਪੀ.ਡੀ. ਮੈਥ ਤੇ ਕੁਅਲਟੀ, ਸ੍ਰੀ ਸੁਨੀਲ ਭਾਰਦਵਾਜ ਸਟੇਟ ਰਿਸੋਰਸ ਪਰਸਨ ਸਾਇੰਸ, ਸ੍ਰੀਮਤੀ ਵਨੀਤ ਕੱਦ ਸਟੇਟ ਰਿਸੋਰਸ ਪਰਸਨ ਮੈਥ, ਸ੍ਰੀ ਸੰਦੀਪ ਕੁਮਾਰ ਸਟੇਟ ਰਿਸੋਰਸ ਪਰਸਨ ਅੰਗਰੇਜ਼ੀ, ਸ੍ਰੀ ਜਸਵੀਰ ਸਿੰਘ ਡੀ.ਐਮ. ਸਾਇੰਸ ਲੁਧਿਆਣਾ, ਸ੍ਰੀ ਸੁਖਵਿੰਦਰ ਸਿੰਘ ਡੀ.ਐਮ. ਸਾਇੰਸ ਹੁਸ਼ਿਆਰਪੁਰ, ਸ੍ਰੀ ਚੰਦਰ ਸ਼ੇਖਰ ਡੀ.ਐਮ. ਅੰਗਰੇਜ਼ੀ/ਸਮਾਜਿਕ ਵਿਗਿਆਨ ਜਲੰਧਰ, ਸ੍ਰੀ ਜਸਵਿੰਦਰ ਸਿੰਘ ਡੀ.ਐਮ ਮੈਥ ਜਲੰਧਰ, ਸ੍ਰੀ ਰਾਜਨ ਲਿਬੜਾ ਰਿਸੋਰਸ ਪਰਸਨ ਹਿਦੀ ਅੰਮਿ੍ਤਸਰ, ਸ੍ਰੀ ਮਨਜੀਤ ਪੁਰੀ ਰਿਸੋਰਸ ਪਰਸਨ ਪੰਜਾਬੀ ਫਰੀਦਕੋਟ, ਸ੍ਰੀ ਕਰਨ ਸੁਖੀਜਾ ਕੰਪਿਊਟਰ ਫੈਕਲਟੀ ਸ.ਸ.ਸ.ਸ. ਸਿਆਲਬਾ ਐਸ.ਏ.ਐਸ. ਨਗਰ, ਸ੍ਰੀ ਸੰਜੇ ਸ਼ਰਮਾ ਸਾਂਝੀ ਸਿੱਖਿਆ, ਮਿਸ ਕੇਤੀਕਾ ਨਰੂਲਾ ਸਾਂਝੀ ਸਿੱਖਿਆ ਅਤੇ ਮਿਸ ਵਿਜੇਂਦਰ ਸਟੇਟ ਕੋਆਰਡੀਨੇਟਰ ਪ੍ਰਥਮ ਸ਼ਾਮਲ ਹਨ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...