LATEST NEWS : ਪੰਜਾਬ ਨੈਸ਼ਨਲ ਬੈਂਕ DGM ਸੰਜੀਵ ਅਗਰਵਾਲ ਦੀ ਅਗਵਾਈ ਹੇਠ ਪੋਲੀਟੈਕਨਿਕ ਕਾਲਜ ਨੂੰ 25 ਪੱਖੇ ਕੀਤੇ ਭੇਂਟ 

ਪੰਡਤ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ ਨੂੰ 25 ਪੱਖੇ ਕੀਤੇ ਭੇਂਟ 

ਹੁਸ਼ਿਆਰਪੁਰ  : ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ (ਸੀ. ਐਸ.ਆਰ) ਮੈਨੇਜਮੈਂਟ ਪ੍ਰੋਗ੍ਰਾਮ ਦੇ ਤਹਿਤ ਪੰਜਾਬ ਨੈਸ਼ਨਲ ਬੈਂਕ, ਸਰਕਲ ਆਫਿਸ ਹੁਸ਼ਿਆਰਪੁਰ ਵੱਲੋ ਸਰਕਲ ਹੈਡ ਡੀ. ਜੀ. ਐਮ ਸ੍ਰੀ ਸੰਜੀਵ ਅਗਰਵਾਲ ਦੀ ਅਗਵਾਈ ਹੇਠ ਬੈਂਕ ਵੱਲੋ ਸਮਾਜਿਕ ਭਲਾਈ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਦੇ ਹੋਏ ਪੰ: ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਿਜ ਨੂੰ 25 ਪੱਖੇ ਭੇਂਟ ਕੀਤੇ ਗਏ ।

ਇਸ ਦੋਰਾਨ ਉਨ੍ਹਾਂ ਨਾਲ ਡਿਪਟੀ ਸਰਕਲ ਹੈਂਡ ਸ੍ਰੀ ਅਸ਼ੋਕ ਕੁਮਾਰ ਗੁਪਤਾ, ਚੀਫ ਮੈਨੇਜਰ ਅਨਿਲ ਕੁਮਾਰ ਝਾਂਜੀ ਅਤੇ ਸੀਨੀਅਰ ਮੈਨੇਜਰ ਰਾਹੁਲ ਪਾਲ ਮੋਜੂਦ ਸਨ ।
ਇਸ ਮੋਕੇ ਕਾਲਿਜ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਕੁਮਾਰ ਸਿੰਗਲਾ ਨੇ ਬੈਂਕ ਵੱਲੋ ਵਿਦਿਆਰਥੀਆਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਕੀਤੇ ਗਏ ਇਸ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਨੈਬਨਲ ਬੈਂਕ ਦਾ ਧੰਨਵਾਦ ਕੀਤਾ ।

ਸ੍ਰੀ ਰਾਜੇਸ਼ ਕੁਮਾਰ ਧੁੰਨਾ ਮੁਖੀ ਵਿਭਾਗ ਨੇ ਕਿਹਾ ਕਿ ਇਹ ਪੱਖੇ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਵੱਖ ਵੱਖ ਕਲਾਸਾਂ ਅਤੇ ਲੈਬਾਂ ਵਿੱਚ ਲਗਾਏ ਜਾਣਗੇ । ਇਸ ਦੋਰਾਨ ਕਾਲਜ ਦੇ ਵੱਖ ਵੱਖ ਵਿਭਾਗੀ ਮੁੱਖੀ ਅਤੇ ਸਟਾਫ ਵੀ ਮੋਜੂਦ ਸੀ ।

Related posts

Leave a Reply