LATEST NEWS: ਸ਼ਹਿਰ ‘ਚ ਚੋਰਾਂ ਦੇ ਹੌਸਲੇ ਬੁਲੰਦ , ਦਿਨ ਦਿਹਾੜੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਮਾਹਿਲਪੁਰ ਸ਼ਹਿਰ ‘ਚ ਚੋਰਾਂ ਦੇ ਹੌਸਲੇ ਬੁਲੰਦ , ਦਿਨ ਦਿਹਾੜੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
ਮਾਹਿਲਪੁਰ 10 ਅਕਤੂਬਰ (ਮੋਹਿਤ ਕੁਮਾਰ) ਅੱਜ ਮਾਹਿਲਪੁਰ ਸ਼ਹਿਰ ਵਿਚ ਦਿਨ ਦਿਹਾੜੇ ਇਕ ਐਕਟਿਵਾ ਚੋਰ ਨੇ ਤਿੰਨ ਕਰਿਆਨੇ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਦਿੰਦਿਆਂ ਜੋਗਿੰਦਰ ਪਾਲ ਪਿੰਕੀ ਪੁੱਤਰ ਰਾਮ ਚੰਦ ਨੇ ਦੱਸਿਆ ਕਿ ਉਹ ਸਵੇਰੇ ਪੌਣੇ ਛੇ ਵਜੇ ਦੇ ਕਰੀਬ ਇਕ ਅਣਪਛਾਤੇ ਚਿੱਟੇ ਰੰਗ ਦੀ ਐਕਟਿਵਾ ਤੇ ਨੌਜਵਾਨ ਦੁਕਾਨ ਤੇ ਘਰ ਦਾ ਰਾਸ਼ਨ ਲੈਣ ਲਈ ਆਇਆ ਤਾਂ ਉਸ ਨੇ ਚੋਰ ਨੂੰ ਘਰ ਦਾ ਸਮਾਨ ਜਦੋਂ ਦਿੱਤਾ ਤਾਂ ਨੌਜਵਾਨ ਚੋਰ ਦੁਕਾਨਦਾਰ ਤੋਂ ਅੱਖ ਬੱਚਾ ਨੇ ਦੌੜ ਗਿਆ। ਇਸੇ ਤਰ੍ਹਾਂ ਦੂਸਰੀ ਕਰਿਆਨੇ ਦੀ ਦੁਕਾਨ ਤੇ ਇੱਕ ਚਿੱਟੇ ਰੰਗ ਦੀ ਐਕਟਿਵਾ ਤੇ ਇਕ ਅਣਪਛਾਤੇ ਨੌਜਵਾਨ ਦੁਕਾਨ ਤੇ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਮੋਹਣ ਸਿੰਘ ਪੁੱਤਰ ਪਿਛੋੜਾ ਸਿੰਘ ਦੀ ਕਰਿਆਨੇ ਦੀ ਦੁਕਾਨ ਤੇ ਘਰ ਦਾ ਸਮਾਨ ਲੈਣ ਲਈ ਆਇਆ ਤਾਂ ਜਦੋਂ ਦੁਕਾਨਦਾਰ ਸਮਾਨ ਤੋਲਣ ਲੱਗਾ ਤਾਂ ਇਕ ਅਣਪਛਾਤੇ ਐਕਟਿਵਾ ਤੇ ਨੌਜਵਾਨ ਦੇਸੀ ਘਿਓ ਦਾ ਡੱਬਾ ਚੁੱਕ ਕੇ ਰਫੂ ਚੱਕਰ ਹੋ ਗਿਆ ਤੇ ਇਸੇ ਤਰ੍ਹਾਂ ਇਕ ਐਕਟਿਵਾ ਨੌਜਵਾਨ ਵਲੋਂ ਦੁਕਾਨਦਾਰ ਦਾ ਦੇਸੀ ਤੇਲ ਦਾ ਪੰਜ ਲਿਟਰ ਡੱਬਾ ਚੁੱਕ ਕੇ ਓਹ ਵੀ ਫ਼ਰਾਰ ਹੋ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਤਿੰਨਾਂ ਚੋਰੀਆਂ ਬਾਰੇ ਸੂਚਿਤ ਕਰ ਦਿੱਤਾ ਹੈ।

Related posts

Leave a Reply