LATEST NEWS : ਅੱਜ  ਦੁਨੀਆ ਤੋਂ ਸਦਾ ਲਈ ਵਿਦਾ ਹੋ ਗਏ ਨਾਮਵਰ ਕਾਂਗਰਸੀ ਆਗੂ ਗੁਰਬਿੰਦਰ ਸਿੰਘ ਅਟਵਾਲ, ਬ੍ਰੇਨ ਹੈਮਰੇਜ

ਚੰਡੀਗੜ੍ਹ : ਹਰਮਨ ਪਿਆਰੇ, ਨਾਮਵਰ ਕਾਂਗਰਸੀ ਆਗੂ, ਹਲਕਾ ਨੂਰਮਹਿਲ ਦੇ ਸਾਬਕਾ ਵਿਧਾਇਕ, ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਗੁਰਬਿੰਦਰ ਸਿੰਘ ਅਟਵਾਲ (Gurbinder Singh Atwal) ਅੱਜ  ਦੁਨੀਆ ਤੋਂ ਸਦਾ ਲਈ ਵਿਦਾ ਹੋ ਗਏ। ਉਹ 72 ਵਰ੍ਹਿਆਂ ਦੇ ਸਨ। ਆਪਣੇ ਸੱਜਣਾ-ਮਿੱਤਰਾਂ ਨਾਲ ਸ੍ਰੀਨਗਰ ਘੁੰਮਣ ਲਈ ਗਏ ਜਦੋਂ ਉਨ੍ਹਾਂ ਦਾ ਜਹਾਜ਼ ਸ੍ਰੀਨਗਰ ਪਹੁੰਚਣ ਵਾਲਾ ਹੀ ਸੀ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ।

ਜਹਾਜ਼ ‘ਚ ਹੀ ਯਾਤਰਾ ਕਰ ਰਹੇ ਇਕ ਡਾਕਟਰ ਨੇ ਉਨ੍ਹਾਂ ਨੂੰ ਤੁਰੰਤ ਫਸਟ ਏਡ ਦਿੱਤੀ। ਸ੍ਰੀਨਗਰ ਪਹੁੰਚਦੇ ਹੀ ਉਨ੍ਹਾਂ ਨੂੰ ਵੱਡੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੇਜਰ ਸਰਜਰੀ ਕੀਤੀ ਗਈ ਪਰ ਅੱਜ ਯਾਨੀ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਗੁਰਬਿੰਦਰ ਸਿੰਘ ਅਟਵਾਲ ਦੁਨੀਆ ਤੋਂ ਸਦਾ ਲਈ ਵਿਦਾ ਹੋ ਗਏ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਪੁੱਤਰਾਂ ਵਾਲਾ ਭਰਿਆ ਪੂਰਾ ਪਰਿਵਾਰ ਪਿੱਛੇ ਛੱਡ ਗਏ। ਉਨ੍ਹਾਂ ਦਾ ਪਰਿਵਾਰ ਕੈਨੇਡਾ ‘ਚ ਵੱਸਦਾ ਹੈ। ਅਟਵਾਲ ਦਾ ਸਸਕਾਰ ਰਿਸ਼ਤੇਦਾਰਾਂ ਦੇ ਆਉਣ ‘ਤੇ ਫਿਲੌਰ ਵਿਖੇ ਕੀਤਾ ਜਾਵੇਗਾ। ਅਟਵਾਲ ਦੇ ਸਵਰਗਵਾਸ ਹੋ ਜਾਣ ‘ਤੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। 

Related posts

Leave a Reply