Updated: ਆਪ ਦੇ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜ਼ਿਮਪਾ ਨੇ ਕੈਬਨਿਟ ਮੰਤਰੀ ਅਰੋੜਾ ਦਾ ਉਦਘਾਟਨ ਕੀਤਾ ਤਾਰ -ਤਾਰ # Watch video#

ਹੁਸ਼ਿਆਰਪੁਰ (ਜਸਪਾਲ ਸਿੰਘ ਢੱਟ , ਗਰੋਵਰ ) ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜ਼ਿਮਪਾ ਨੇ ਪ੍ਰੈਸ ਕਾਂਨਫਰੰਸ ਕਰਕੇ ਕੈਬਨਿਟ ਮੰਤਰੀ ਸੁੰਦਰ ਸ਼ਾਂਮ ਅਰੋੜਾ ਤੇ ਵੱਡਾ ਹਮਲਾ ਬੋਲਿਆ ਹੈ।  ਨੇ ਕਿਹਾ ਹੈ ਕਿ ਮੰਤਰੀ ਕੇਂਦਰ ਸਰਕਾਰ ਦੀਆਂ ਕਰੋੜਾਂ  ਦੀਆਂ ਸਕੀਮਾਂ ਨੂੰ ਆਪਣੀ ਕਾਂਗਰਸ ਸਰਕਾਰ ਦੀਆਂ ਤੇ ਖੁਦ ਦੀਆਂ ਸਕੀਮਾਂ ਦੱਸ ਕੇ ਕੁਫ਼ਰ ਤੋਲ ਰਿਹਾ ਹੈ ਅਤੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਮੂਰਖ ਬਣੌਨ ਦੀ ਕੋਸ਼ਿਸ਼ ਚ ਲੱਗਾ ਹੋਇਆ ਹੈ।

ਜ਼ਿਮਪਾ ਨੇ ਕਿਹਾ ਕਿ ਕੇਂਦਰੀ ਮੰਤਰੀ ਕਿਰਨ ਰਾਜੀਜੂ ਨੇ ਲੋਕ ਸਭਾ  ਚ 25 ਅਗਸਤ ਨੂੰ ਇਕ ਸਵਾਲ ਦੇ ਜਵਾਬ ਵਿੱਚ ਜਾਣਕਾਰੀ ਦਿੱਤੀ ਸੀ ਕਿ ਹੁਸ਼ਿਆਰਪੁਰ ਦੇ ਇਨਡੋਰ ਸਟੇਡੀਅਮ ਲਈ 7 ਕਰੋੜ ਦਿੱਤੇ ਗਏ ਹਨ ਪਾਰ ਮੰਤਰੀ ਸੁੰਦਰ ਸ਼ਾਂਮ ਨੇ ਇਸਦੇ ਨਵੀਨੀਕਰਨ ਦਾ ਸੇਹਰਾ ਆਪਣੀ ਸਰਕਾਰ ਤੇ ਆਪਣੇ ਉੱਪਰ ਲੈਂਦੇ ਹੋਏ ਉਦਘਾਟਨ ਕਰਕੇ ਝੂਠੀ ਸ਼ੋਹਰਤ ਹੱਸਿਲ ਕਰਦੇ ਹੋਏ ਦਾਅਵਾ ਕੀਤਾ ਸੀ ਕੇ , ਜੋ ਕਿਹਾ ਕਰਕੇ ਵਿਖਾਇਆ ,  ਅਤੇ ਅਸਲ ਵਿਚ ਕੀਤਾ ਇਹ ਕਿ ਕੇਂਦਰ ਸਰਕਾਰ ਦੇ 7 ਕਰੋੜ ਆਪਣੇ ਸਿਰ ਤੇ ਬਨ ਲਏ ਤੇ ਆਮ ਲੋਕਾਂ ਨੂੰ ਮੂਰਖ ਬਣਾ ਦਿੱਤਾ।  

ਜ਼ਿਮਪਾ ਨੇ ਸਥਾਨਕ ਭਾਜਪਾ ਆਗੂਆਂ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਹ ਲੋਕ ਵੀ ਸੁਤੇ ਪਏ ਹਨ ਏਨਾ ਨੂੰ ਪਤਾ ਹੀ ਨਹੀਂ ਕਿ ਕਾਂਗਰਸੀ ਮੰਤਰੀ ਅਰੋੜਾ ਏਨਾ ਦੀਆਂ ਸਰਕਾਰ ਦੀਆਂ ਸਕੀਮਾਂ ਵਰਤ ਕਿ ਆਮ ਜਨਤਾ ਨੂੰ ਮੂਰਖ ਬਣਾ ਰਿਹਾ ਹੈ।  ਲਾਲ – ਪੀਲਾ ਹੁੰਦੇ ਹੋਏ ਜ਼ਿਮਪਾ ਨੇ ਕਿਹਾ ਕਿ ਮੰਤਰੀ ਨੇ ਉਸਦੇ ਵਾਰਡ ਦੇ ਅਨੇਕਾਂ ਕੰਮ ਜਾਣਬੁਝ ਕੇ ਦਵੇਸ਼ ਭਾਵਨਾ ਨਾਲ ਰੋਕੀ ਰੱਖੇ ਅਤੇ ਹੁਣ ਮੰਤਰੀ ਜਿਥੇ ਵੀ ਨੀਂਹ ਪੱਥਰ ਰੱਖਣ ਜਾਵੇਗਾ ਓਥੇ ਜਾ ਕੇ ਖੁਲਾਸੇ ਕਰਾਂਗਾ ਕਿ ਇਹ ਵੀ ਲੋਕਾਂ ਨੂੰ ਮੂਰਖ ਬਣੌਨ ਦੀ ਸਾਜਿਸ਼ ਹੋ ਸਕਦੀ ਹੈ।

ਇਸ ਦੌਰਾਨ ਓਹਨਾ ਨਾਲ ਮਨਦੀਪ ਕੌਰ , ਸੰਤੋਸ਼ , ਨਵਜੋਤ , ਰਾਜਿੰਦਰ ਪੰਚ , ਅਮਨਦੀਪ ਬਿੰਦਾ , ਸਤਵੰਤ ਸਿੰਘ ਸਿਆਂਨ ਜੋਇੰਟ ਸਕੱਤਰ ਪੰਜਾਬ ਅਤੇ ਓਹਨਾ ਦੇ ਮੀਡਿਆ ਇੰਚਾਰਜ ਮੁਨੀਸ਼ ਸ਼ਰਮਾ ਹਾਜ਼ਿਰ ਸਨ।  

Related posts

Leave a Reply