LATEST NEWS : ਜੂਡੋ ਕੋਚ ਅਮਰਜੀਤ ਸ਼ਾਸਤਰੀ ਦਾ 63 ਵਾਂ ਜਨਮ ਦਿਨ,ਜੂਡੋ ਖੇਡ ਪ੍ਰੇਮੀਆਂ ਨੇ ਜੂਡੋ ਸੈਂਟਰ ਵਿਖੇ ਮਨਾਇਆ

ਜੂਡੋ ਖੇਡ ਪ੍ਰੇਮੀਆਂ ਨੇ ਜੂਡੋ ਸੈਂਟਰ ਵਿਖੇ ਮਨਾਇਆ  ਜੂਡੋ ਕੋਚ ਅਮਰਜੀਤ ਸ਼ਾਸਤਰੀ ਦਾ 63 ਵਾਂ ਜਨਮ ਦਿਨ
ਗੁਰਦਾਸਪੁਰ 5 ਮਾਰਚ ( ਅਸ਼ਵਨੀ ) :-  ਪਿਛਲੇ 40 ਸਾਲਾਂ ਤੋਂ ਗੁਰਦਾਸਪੁਰ ਜ਼ਿਲ੍ਹੇ ਦੀ ਵੱਖ ਵੱਖ ਖੇਤਰਾਂ ਵਿਚ ਸੇਵਾ ਕਰਨ ਵਾਲੇ ਸੰਸਕ੍ਰਿਤ ਅਧਿਆਪਕ, ਜੂਡੋ ਕੋਚ, ਟ੍ਰੇਡ ਯੂਨੀਅਨ ਆਗੂ, ਅਤੇ ਸਮਾਜ ਸੇਵੀ ਅਮਰਜੀਤ ਸ਼ਾਸਤਰੀ ਦਾ ਜੂਡੋ ਸੈਂਟਰ ਵਿਖੇ 63 ਵਾਂ ਜਨਮ ਦਿਨ ਮਨਾਕੇ ਗੁਰੂ ਸ਼ਿਸ਼ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਦੇਸ਼ ਵਿਦੇਸ਼ ਵਿੱਚ ਵੱਸਦੇ ਸੈਂਕੜੇ ਜੂਡੋ ਖੇਡ ਪ੍ਰੇਮੀਆਂ ਨੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਇਸ ਸਾਲ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਵਲੋਂ ਕਾਮਨਵੈਲਥ ਖੇਡਾਂ, ਏਸ਼ੀਅਨ ਖੇਡਾਂ ਵਿਚ ਮੈਡਲ ਜਿੱਤਕੇ ਅਨਮੁੱਲਾ ਤੋਹਫ਼ਾ ਦੇਣ ਦਾ ਵਚਨ ਦੁਹਰਾਇਆ ਹੈ। ਜੂਡੋ ਸੈਂਟਰ ਵਿਖੇ ਇਕਠੇ ਹੋਏ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਜੂਡੋ ਖਿਡਾਰਣ ਬਲਵਿੰਦਰ ਕੌਰ ਰਾਵਲਪਿੰਡੀ ਨੇ ਕਿਹਾ ਸ਼ਾਸਤਰੀ ਜੀ ਨੇ ਖਿਡਾਰੀਆਂ ਨੂੰ ਕੇਵਲ ਮੈਡਲ ਜਿੱਤਣ ਲਈ ਸੰਘਰਸ਼ ਕਰਨ ਦੀ ਸਿੱਖਿਆ ਹੀ ਨਹੀਂ ਦਿਤੀ ਸਗੋਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਰਾਹ ਦਸੇਰਾ ਬਣਕੇ ਬੱਚਿਆਂ ਦੀ ਮਦਦ ਕੀਤੀ ਹੈ। ਉਨ੍ਹਾਂ ਦੀ ਮਿਹਨਤ ਸਦਕਾ ਸਮਾਜ਼ ਵਿਚ ਹਾਸ਼ੀਏ ਤੇ ਧੱਕੀਆਂ ਜੂਡੋ ਖਿਡਾਰਣਾਂ  ਅੱਜ ਅਧਿਆਪਕ, ਡਾਕਟਰ, ਇੰਜਨੀਅਰ, ਵਕੀਲ, ਪੁਲਿਸ ਅਫਸਰ,  ਪੈਰਾ ਮਿਲਟਰੀ ਫੋਰਸ ਵਿਚ ਉਚ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਦੇਸ਼ ਦੀ ਸੇਵਾ ਕਰ ਰਹੀਆਂ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਅਮਰ ਕ੍ਰਾਂਤੀ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਆਤੰਕਵਾਦ, ਨਸ਼ਾਖੋਰੀ, ਅਤੇ ਗੈਂਗਸਟਰ ਵਾਦ ਤੋਂ ਬਚਾਉਣ ਲਈ ਜੂਡੋ ਕੋਚ ਅਮਰਜੀਤ ਸ਼ਾਸਤਰੀ ਵਲੋਂ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਸਪੋਰਟਸ ਸੈਲ ਦੇ ਇੰਚਾਰਜ  ਰਵਿੰਦਰ ਖੰਨਾ ਆਪਣੇ ਕੋਚ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਕਿਹਾ ਕਿ  ਪੰਜਾਬ ਦੇ ਦੂਜੇ ਕੋਨੇ ਮਾਲਵਾ ਖੇਤਰ ਤੋਂ ਆਕੇ ਗੁਰਦਾਸਪੁਰ ਦੇ ਹਰ ਗਲੀ ਮੁਹੱਲੇ ਵਿਚ ਜੂਡੋ ਖੇਡ ਦਾ ਬੂਟਾ ਲਗਾ ਕੇ ਸ਼ਹਿਰ ਵਾਸੀਆਂ ਦਾ ਮਾਣ ਵਧਾਇਆ ਹੈ। ਜੂਡੋ ਦੇ ਭੀਸ਼ਮ ਪਿਤਾਮਾ ਬਣਕੇ    ਦੇਸ਼ ਵਿਦੇਸ਼ ਵਿੱਚ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਤੀਸ਼ ਕੁਮਾਰ, ਰਵਿੰਦਰ ਬੱਡੂ ਬਾਸਕਟਬਾਲ ਕੋਚ, ਜੂਡੋ ਕੋਚ ਰਵੀ ਕੁਮਾਰ, ਅਤੁਲ ਕੁਮਾਰ ਜੂਡੋ, ਅਰੁਣ ਮਹਾਜਨ, ਵਰੁਣ ਛਾਪੇਕਰ, ਹਰਭਜਨ ਸਿੰਘ ਸਿੱਧਵਾਂ, ਵਿਕਰਾਂਤ  ਕੁਮਾਰ, ਅਤੇ ਹੋਰ ਸੀਨੀਅਰ ਖਿਡਾਰੀ ਹਾਜ਼ਰ ਸਨ।

Related posts

Leave a Reply