LATEST NEWS : ਟਾਂਡਾ ਚ ਆਰਾਮ ਨਾਲ ਕਾਂਗਰਸ ਵੱਡੀ ਜਿੱਤ ਪ੍ਰਾਪਤ ਕਰ ਲਵੇਗੀ

ਟਾਂਡਾ / ਹੁਸ਼ਿਆਰਪੁਰ : ਕਾਂਗਰਸੀ ਵਿਧਾਇਕ, ਕੈਬਨਿਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ ਨੇ ਆਪਣੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ. ਇਸ ਦੌਰਾਨ ਓਹਨਾ ਕਿਹਾ ਕਿ ਜਿੱਤ ਸੰਬੰਧੀ ਜਿਸਤਰਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ ਉਸ ਤੋਂ ਉਹ ਖੁਸ਼ ਹਨ।  ਓਹਨਾ ਕਿਹਾ ਕਿ ਉਹ ਲੋਕਾਂ ਦੇ ਪਿਆਰ ਸਦਕਾ ਇਸ ਵਾਰ ਫੇਰ ਵੱਡੇ ਅੰਤਰ ਨਾਲ ਜਿੱਤਣਗੇ।  ਓਹਨਾ ਕਿਹਾ ਕਿ ਇਸ ਵਾਰ ਫੇਰ ਵਿਕਾਸ ਦੇ ਮਾਮਲੇ ਚ ਕੋਈ ਕਸਰ ਨਹੀਂ ਛਡੇਂਗੇ। 

ਓਹਨਾ ਤੋਂ ਅਲਾਵਾ ਕਾਂਗ੍ਰੇਸੀ ਆਗੂ ਹਰਭਜਨ ਢੱਟ ਤੇ ਸ਼ਹੀਦ ਭਗਤ ਸਿੰਘ ਕਲੱਬ ਪੰਜਾਬ ਦੇ ਆਗੂ ਇਕਬਾਲ ਸਿੰਘ ਕੋਕਲਾ ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ ਹੈ ਕਿ ਜਿਸਤਰਾਂ ਵੋਟਾਂ ਚ  ਲੋਕਾਂ ਨੇ ਵੋਟ ਦਿੱਤੀ ਉਸ ਤੋਂ ਸਾਫ ਹੈ ਕਿ ਸੰਗਤ ਸਿੰਘ ਗਿਲਜੀਆਂ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ। 

Related posts

Leave a Reply