LATEST NEWS : ਦਿਵਿਆ ਨੇ ਜੱਜ ਬਣਕੇ ਹੁਸ਼ਿਆਰਪੁਰ ਦਾ ਮਾਣ ਵਧਾਇਆ

ਪਿੰਡ ਫੁਗਲਾਣਾ ਦੀ ਦਿਵਿਆ ਨੇ ਜੱਜ ਬਣਕੇ ਹੁਸ਼ਿਆਰਪੁਰ ਦਾ ਮਾਣ ਵਧਾਇਆ 

            
ਹੁਸ਼ਿਆਰਪੁਰ (ਆਦੇਸ਼ ) : 
ਪੰਜਾਬ ਜੂਡੀਸ਼ੀਅਲ ਸਰਵਿਸ ਵਲੋਂ ਐਲਾਨੇ ਨਤੀਜਿਆ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਫੁਗਲਾਣਾ ਦੇ ਰਿਟਾਇਰਡ ਜਿਲਾ ਅਟਾਰਨੀ ਅਮਰਜੀਤ ਸਿੰਘ ਮਿਨਹਾਸ ਦੀ ਨੂੰਹ ਸ਼੍ਰੀਮਤੀ ਦਿਵਿਆ ਦੀ ਜੱਜ ਵਜੋਂ ਨਿਯੁਕਤੀ ਹੋਣ ਤੇ ਜ਼ਿਲ੍ਹਾ ਕਚਿਹਰੀ ਵਿੱਚ ਵਕੀਲ ਭਾਈਚਾਰੇ ਵੱਲੋਂ ਵਧਾਈ ਦਿੱਤੀ ਗਈ.
ਜ਼ਿਕਰਯੋਗ ਹੈ ਕਿ ਦਿਵਿਆ ਦੇ ਪਤੀ ਸ਼੍ਰੀ ਜਸਪ੍ਰੀਤ ਸਿੰਘ ਮਿਨਹਾਸ ਪਹਿਲਾ ਹੀ ਚੰਡੀਗੜ੍ਹ ਵਿਖੇ ਜੱਜ ਵਜੋਂ ਅਪਣੀ ਸੇਵਾਵਾ ਨਿਭਾ ਰਹੇ ਹਨ! ਦਿਵਿਆ ਦੀ ਜੱਜ ਵਜੋਂ ਨਿਯੁਕਤੀ ਹੋਣ ਤੇ ਪਿੰਡ ਫੁਗਲਾਣਾ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਐਡਵੋਕੇਟ ਬਲਦੇਵ ਸਿੰਘ ਅਤੇ ਅਮਰਜੀਤ ਸਿੰਘ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲਗਿਆ ਹੋਇਆ ਹੈ. 

Related posts

Leave a Reply