LATEST NEWS: ਪਤਨੀ ਦੀ ਮੌਤ ਤੋਂ ਕੁੱਝ ਘੰਟੇ ਬਾਅਦ, ਨੌਜਵਾਨ ਨੇ ਥਾਣੇ ‘ਚ ਕੀਤੀ ਆਤਮ ਹੱਤਿਆ, ਹਵਾਲਾਤ ਦੀ ਕੰਧ ‘ਤੇ ਲਿਖਿਆ ਕਾਰਣ

ਅੰਮ੍ਰਿਤਸਰ :  ਅੰਮ੍ਰਿਤਸਰ ‘ਚ ਦਿਗਵਿਜੈ ਥਾਣੇ ਦੀ ਹਵਾਲਾਤ ‘ਚ ਦਿਲਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਦਿਲਪ੍ਰੀਤ ਸਿੰਘ ਦੀ ਪਤਨੀ ਨੇ ਸੋਮਵਾਰ ਦੇਰ ਰਾਤ ਆਤਮਹੱਤਿਆ ਕਰ ਲਈ ਸੀ। ਪਤਨੀ ਵੱਲੋਂ ਕੀਤੀ ਗਈ ਆਤਮੱਹਤਿਆਂ ਦੇ ਦੋਸ਼ ‘ਚ ਪੁਲਿਸ ਦਿਲਪ੍ਰੀਤ ਨੂੰ ਡੀ-ਡਵੀਜ਼ਨ ਥਾਣੇ ਲੈ ਆਈ ਸੀ।

ਜਿੱਥੇ ਦਿਲਪ੍ਰੀਤ ਸਿੰਘ ਨੇ ਅੱਧੀ ਰਾਤ ਨੂੰ ਹਵਾਲਾਤ ‘ਚ ਹੀ ਫਾਹਾ ਲੈ ਲਿਆ। ਸਵੇਰੇ ਜਦੋਂ ਪਰਿਵਾਰਕ ਮੈਂਬਰ ਥਾਣੇ ਪੁੱਜੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਬੇਟੇ ਨੇ ਹਵਾਲਾਤ ‘ਚ ਆਤਮਹੱਤਿਆ ਕਰ ਲਈ ਹੈ।

 ਦਿਲਪ੍ਰੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਸੋਮਵਾਰ ਰਾਤ ਬਾਥਰੂਮ ‘ਚ ਜਾ ਕੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਸੀ। ਪੁਲਿਸ ਨੇ ਦਿਲਪ੍ਰੀਤ ਸਿੰਘ ਖਿਲਾਫ਼ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਸੀ ਤੇ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਕੇ ਡੀ-ਡਵੀਜ਼ਨ ਥਾਣੇ ਦੀ ਹਵਾਲਾਤ ‘ਚ ਲੈ ਆਈ ਸੀ।

 ਸਵੇਰੇ 5.30 ਵਜੇ ਚਾਦਰ ਰਾਹੀਂ ਹਵਾਲਾਤ ਦੀ ਗ੍ਰਿਲ ਦੇ ਨਾਲ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਦਿਲਪ੍ਰੀਤ ਫੁੱਲਾਂ ਵਾਲੇ ਚੌਕ ‘ਚ ਰਹਿੰਦਾ ਸੀ ਤੇ ਹੋਟਲਾਂ ‘ਚ ਕੋਲਾ ਸਪਲਾਈ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦਿਲਪ੍ਰੀਤ ਸਿੰਘ ਨੇ ਮਰਨ ਤੋਂ ਪਹਿਲਾਂ ਹਵਾਲਾਤ ਦੀ ਕੰਧ ‘ਤੇ ਆਪਣੇ ਸਹੁਰੇ ਤੇ ਪਤਨੀ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।

Related posts

Leave a Reply