LATEST NEWS: ਪੰਜਾਬ ਪੁਲਿਸ ਸਬ-ਇੰਸਪੈਕਟਰ ਭਰਤੀ ਪ੍ਰੀਖਿਆ 2021 ਲਈ ਐਡਮਿਟ ਕਾਰਡ ਜਾਰੀ

ਚੰਡੀਗੜ੍ਹ  : ਪੰਜਾਬ ਪੁਲਿਸ ਸਬਇੰਸਪੈਕਟਰ ਭਰਤੀ 2021 ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਐਸਆਈ ਐਡਮਿਟ ਕਾਰਡ 2021 ਦਾ ਲਿੰਕ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ punjabpolice.gov.in ‘ਤੇ ਐਕਟਿਵ ਕੀਤਾ ਗਿਆ ਹੈ। ਇਸਦਾ ਲਿੰਕ ਅੱਗੇ ਦਿੱਤਾ ਗਿਆ ਹੈ। ਤੁਸੀਂ ਉਸ ਲਿੰਕ ’ਤੇ ਕਲਿੱਕ ਕਰਕੇ ਆਪਣਾ ਐਡਮਿਟ ਕਾਰਡ ਵੀ ਡਾਉਨਲੋਡ ਕਰ ਸਕਦੇ ਹੋ।

Punjab Police SI (Sub-Inspector) Exam 2021 Admit Card

ਪੰਜਾਬ ਪੁਲਿਸ ਐਸਆਈ ਪ੍ਰੀਖਿਆ 2021 ਆਉਂਦੀ 17 ਅਗਸਤ ਨੂੰ ਲਈ ਜਾ ਰਹੀ ਹੈ। ਇਹ ਪ੍ਰੀਖਿਆ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਥਾਪਤ ਪ੍ਰੀਖਿਆ ਕੇਂਦਰਾਂ ਵਿੱਚ ਲਈ ਜਾਵੇਗੀ। ਉਮੀਦਵਾਰਾਂ ਨੂੰ ਕੋਵਿਡ -19 ਨਿਯਮਾਂ ਦੀ ਪਾਲਣਾ ਵੀ ਕਰਨੀ ਪਏਗੀ।

ਇੰਝ ਕਰੋ ਪੰਜਾਬ ਪੁਲਿਸ ਐਸਆਈ ਐਡਮਿਟ ਕਾਰਡ 2021 ਡਾਉਨਲੋਡ:

ਨਵਾਂ ਪੰਨਾ ਖੁੱਲ੍ਹੇਗਾ। ਇੱਥੇ Sub-Inspector Recruitment (ਸਬਇੰਸਪੈਕਟਰ ਭਰਤੀਲਿੰਕ ਤੇ ਕਲਿਕ ਕਰੋ।

Sub-Inspector Recruitment ਪੇਜ ਖੁੱਲ੍ਹੇਗਾ। ਇੱਥੇ ਦਿੱਤੇ ਲਿੰਕ Link for Online Application and Related Information (ਔਨਲਾਈਨ ਅਰਜ਼ੀ ਅਤੇ ਸੰਬੰਧਿਤ ਜਾਣਕਾਰੀ ਲਿੰਕ) ’ਤੇ ਕਲਿਕ ਕਰੋ।

ਇੱਕ ਹੋਰ ਵਿੰਡੋ ਖੁਲ ਜਾਵੇਗੀ। ਇੱਥੇ ਉੱਪਰ ਸੱਜੇ ਪਾਸੇ Log-in (ਲੌਗਇਨ) ’ਤੇ ਕਲਿਕ ਕਰੋ। ਆਪਣੀ ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰਕੇ ਲੌਗ–ਇਨ ਕਰੋ।

ਹੁਣ ਇੱਥੇ ਤੁਸੀਂ ਆਪਣਾ ਐਡਮਿਟ ਕਾਰਡ (Admit Card) ਵੇਖੋਗੇ। ਇਸਨੂੰ ਖੋਲ੍ਹੋ ਤੇ ਡਾਉਨਲੋਡ ਕਰੋ ਅਤੇ ਇੱਕ ਪ੍ਰਿੰਟ ਲਓ ਅਤੇ ਇਸਨੂੰ  ਰੱਖ ਲਵੋ।

Related posts

Leave a Reply